
ਸੈਂਸੈਕਸ ’ਚ 585 ਅੰਕਾਂ ਦੀ ਉਛਾਲ, ਨਿਫ਼ਟੀ ਵੀ ਚੜਿ੍ਹਆ
ਮੁੰਬਈ : ਸਥਾਨਕ ਸ਼ੇਅਰ ਬਾਜ਼ਾਰਾਂ ’ਚ ਮੰਗਲਵਾਰ ਨੂੰ 6 ਦਿਨਾਂ ਤੋਂ ਚੱਲੀ ਆ ਰਹੀ ਗਿਰਾਵਟ ਦਾ ਅੰਤ ਹੋਇਆ। ਬੀਐਸਈ ਸੈਂਸੈਕਸ 585 ਅੰਕ ਵਧਿਆ। ਇੰਡੈਕਸ ’ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੇ ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ’ਚ ਖਰੀਦਦਾਰੀ ਕਾਰਨ ਬਾਜ਼ਾਰ ਲੀਡ ’ਤੇ ਰਿਹਾ। ਬੀਐਸਈ ਦੇ 30 ਸ਼ੇਅਰਾਂ ’ਤੇ ਅਧਾਰਤ ਸੈਂਸੈਕਸ 584.81 ਅੰਕ ਜਾਂ 0.72 ਫ਼ੀ ਸਦੀ ਦੇ ਵਾਧੇ ਨਾਲ 81,634.81 ’ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 713.28 ਅੰਕ ਚੜਿ੍ਹਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 217.40 ਅੰਕ ਜਾਂ 0.88 ਫ਼ੀ ਸਦੀ ਦੇ ਵਾਧੇ ਨਾਲ 25 013.15 ’ਤੇ ਰਿਹਾ। ਸੈਂਸੈਕਸ ਸਟਾਕਾਂ ਵਿਚ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ, ਮਹਿੰਦਰਾ ਐਂਡ ਮਹਿੰਦਰਾ ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ ਬੈਂਕ, ਲਾਰਸਨ ਐਂਡ ਟੂਬਰੋ ਐਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ, ਅਲਟਰਾਟੈਕ ਸੀਮੈਂਟ ਅਤੇ ਕੋਟਕ ਮਹਿੰਦਰਾ ਬੈਂਕ ਪ੍ਰਮੁੱਖ ਸਨ। ਦੂਜੇ ਪਾਸੇ, ਘਾਟੇ ਵਾਲੇ ਸਟਾਕਾਂ ਵਿਚ ਟਾਟਾ ਸਟੀਲ, ਟਾਈਟਨ ਬਜਾਜ ਫਿਨਸਰਵ, ਜੇਐਸਡਬਲਯੂ ਸਟੀਲ, ਬਜਾਜ ਫ਼ਾਈਨਾਂਸ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਟਾਟਾ ਮੋਟਰਜ਼ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਸ਼ਾਮਲ ਹਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.84 ਫ਼ੀ ਸਦੀ ਡਿੱਗ ਕੇ 79.44 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਸੋਮਵਾਰ ਨੂੰ ਬੀਐਸਈ ਸੈਂਸੈਕਸ 638.45 ਅੰਕ ਡਿਗਿਆ ਜਦੋਂ ਕਿ ਐਨਐਸਈ ਨਿਫ਼ਟੀ 218.85 ਅੰਕ ਡਿਗਿਆ।