ਸਰਕਾਰਾਂ ਤੇ ਵਿਸ਼ਵ ਬੈਂਕ ਕੋਲ ਖਜ਼ਾਨਾ ਨਹੀਂ, ਸਮੱਸਿਆਵਾਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੀ ਲੋੜ: ਬੰਗਾ 
Published : Jan 9, 2024, 9:05 pm IST
Updated : Jan 9, 2024, 9:05 pm IST
SHARE ARTICLE
Ajay Banga
Ajay Banga

ਕਿਹਾ, ਲੰਮੇ ਸਮੇਂ ਲਈ ਵੱਡੀਆਂ ਚੁਨੌਤੀਆਂ ਨਾ ਸਿਰਫ਼ ਗਰੀਬੀ ਅਤੇ ਅਸਮਾਨਤਾ ਹਨ, ਬਲਕਿ ਵਾਤਾਵਰਣ ਵੀ

ਨਵੀਂ ਦਿੱਲੀ: ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਮੰਗਲਵਾਰ ਨੂੰ ਕਿਹਾ ਕਿ ਗਲੋਬਲ ਅਰਥਵਿਵਸਥਾ ਨੂੰ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੇ ਨਿਵੇਸ਼ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਨਾ ਤਾਂ ਸਰਕਾਰਾਂ ਅਤੇ ਨਾ ਹੀ ਬਹੁਪੱਖੀ ਸੰਸਥਾਵਾਂ ਕੋਲ ਖ਼ਜ਼ਾਨਾ ਹੈ। 

ਅਗਲੇ ਹਫਤੇ ਸ਼ੁਰੂ ਹੋਣ ਵਾਲੀ ਵਿਸ਼ਵ ਆਰਥਕ ਫੋਰਮ (ਡਬਲਯੂ.ਈ.ਐਫ.) ਦੀ ਸਾਲਾਨਾ ਬੈਠਕ ਤੋਂ ਪਹਿਲਾਂ ਡਬਲਯੂ.ਈ.ਐਫ. ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਕਲਾਊਸ ਸ਼ਵਾਬ ਨਾਲ ਪੋਡਕਾਸਟ ਵਿਚ ਬੰਗਾ ਨੇ ਕਿਹਾ ਕਿ ਦੁਨੀਆਂ ਸਾਹਮਣੇ ਤੁਰਤ ਚੁਨੌਤੀਆਂ ਗਾਜ਼ਾ ਅਤੇ ਯੂਕਰੇਨ ਵਿਚ ਸੰਘਰਸ਼ ਹਨ। ਇਸ ਦੇ ਨਾਲ ਹੀ ਕਈ ਉੱਭਰ ਰਹੇ ਬਾਜ਼ਾਰਾਂ ’ਚ ਕਰਜ਼ੇ ਦੀਆਂ ਸਥਿਤੀਆਂ ਵੀ ਚੁਨੌਤੀ ਪੂਰਨ ਬਣੀ ਹੋਈਆਂ ਹਨ। 

ਮਾਸਟਰਕਾਰਡ ਦੇ ਸਾਬਕਾ ਮੁਖੀ ਨੇ ਕਿਹਾ ਕਿ ਲੰਮੇ ਸਮੇਂ ਲਈ ਵੱਡੀਆਂ ਚੁਨੌਤੀਆਂ ਗਰੀਬੀ ਅਤੇ ਅਸਮਾਨਤਾ ਹਨ, ਪਰ ਵਾਤਾਵਰਣ ਵੀ ਹਨ। ਬੰਗਾ, ਜੋ ਵਿਸ਼ਵ ਆਰਥਕ ਫੋਰਮ ਦੇ ਟਰੱਸਟੀ ਬੋਰਡ ਦੇ ਮੈਂਬਰ ਵੀ ਹਨ, 15 ਜਨਵਰੀ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਡਬਲਯੂ.ਈ.ਐਫ. ਦਾਵੋਸ ਸਿਖਰ ਸੰਮੇਲਨ ’ਚ ਪ੍ਰਮੁੱਖ ਗਲੋਬਲ ਨੇਤਾਵਾਂ ’ਚੋਂ ਇਕ ਹੋਣਗੇ। 

ਇਹ ਪੁੱਛੇ ਜਾਣ ’ਤੇ ਕਿ ਅਸਮਾਨਤਾ ਅਤੇ ਗਰੀਬੀ ਦੀਆਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ, ਉਨ੍ਹਾਂ ਕਿਹਾ, ‘‘... ਸਮੱਸਿਆਵਾਂ ਨੂੰ ਹੱਲ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਚੀਜ਼ਾਂ ਤਕ ਬਿਹਤਰ ਪਹੁੰਚ ਵਾਲੀ ਨੌਕਰੀ ਵੀ ਹੈ। ਕਿਉਂਕਿ ਨੌਕਰੀਆਂ ਨਾ ਸਿਰਫ ਨਿਸ਼ਚਿਤ ਆਮਦਨ ਪ੍ਰਦਾਨ ਕਰਦੀਆਂ ਹਨ ਬਲਕਿ ਸਨਮਾਨ ਨਾਲ ਗਰੀਬੀ ਦੇ ਚੱਕਰ ਤੋਂ ਬਾਹਰ ਨਿਕਲਣ ਦਾ ਮੌਕਾ ਵੀ ਦਿੰਦੀਆਂ ਹਨ।’’

Location: India, Delhi, New Delhi

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement