ਦਸ ਮਹੀਨਿਆਂ 'ਚ ਦੋ ਹਜ਼ਾਰ ਤੋਂ ਜ਼ਿਆਦਾ ਏ.ਟੀ.ਐਮ. ਬੰਦ
Published : May 9, 2018, 10:40 am IST
Updated : May 9, 2018, 10:40 am IST
SHARE ARTICLE
More than two thousand ATMs  closed in ten months
More than two thousand ATMs closed in ten months

ਪੂਰਬ-ਉਤਰ ਸੂਬਿਆਂ 'ਚ ਵਧੀ ਨਕਦੀ ਦੀ ਕਿੱਲਤ

ਨਵੀਂ ਦਿੱਲੀ, 8 ਮਈ: ਜਿੱਥੇ ਇਕ ਪਾਸੇ ਬੈਂਕਾਂ ਨੇ ਏ.ਟੀ.ਐਮ. 'ਚ ਜਿੰਦੇ ਲਗਾ ਦਿਤੇ ਹਨ, ਉਥੇ ਹੀ ਦੂਜੇ ਪਾਸੇ ਪੂਰਬ-ਉਤਰ ਸੂਬਿਆਂ 'ਚ ਨਕਦੀ ਦੀ ਕਿੱਲਤ ਵਧ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ 'ਚ ਨਕਦੀ ਦੀ ਕਿੱਲਤ ਨਾਲ ਦੇਸ਼ ਦੇ ਇਕ ਦਰਜਨ ਤੋਂ ਜ਼ਿਆਦਾ ਸੂਬੇ ਪ੍ਰੇਸ਼ਾਨ ਸਰ ਪਰ ਹੁਣ ਤਕ ਉਥੋਂ ਦੇ ਹਾਲਾਤ ਠੀਕ ਨਹੀਂ ਹੋਏ ਹਨ। ਹੁਣ ਦੇਸ਼ ਦੇ ਪੂਰਬ-ਉਤਰ ਸੂਬਿਆਂ ਨੂੰ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਵਲੋਂ ਜਾਰੀ ਰੀਪੋਰਟ ਮੁਤਾਬਕ ਦੇਸ਼ ਭਰ 'ਚ ਬੈਂਕਾਂ ਨੇ ਪਿਛਲੇ 10 ਮਹੀਨਿਆਂ 'ਚ ਕਰੀਬ ਦੋ ਹਜ਼ਾਰ ਤੋਂ ਜ਼ਿਆਦਾ ਏ.ਟੀ.ਐਮ. ਬੰਦ ਕੀਤੇ ਹਨ। ਉਥੇ ਹੀ ਦੂਜੇ ਪਾਸੇ ਬੈਂਕਾਂ ਨੇ ਬ੍ਰਾਂਚਾਂ ਤੋਂ ਦੂਰ ਲੱਗੇ ਏ.ਟੀ.ਐਮਜ਼ ਦੀ ਗਿਣਤੀ 'ਚ ਇਜ਼ਾਫ਼ਾ ਕੀਤਾ ਹੈ। ਜਿਨ੍ਹਾਂ ਬੈਂਕਾਂ ਨੇ ਅਪਣੇ ਏ.ਟੀ.ਐਮਜ਼ ਦੀ ਗਿਣਤੀ 'ਚ ਕਟੌਤੀ ਕੀਤੀ ਹੈ, ਉਨ੍ਹਾਂ 'ਚ ਐਸ.ਬੀ.ਆਈ. ਪਹਿਲੇ ਨੰਬਰ 'ਤੇ ਹੈ। ਐਸ.ਬੀ.ਆਈ. ਦੀਆਂ ਬ੍ਰਾਂਚਾਂ ਹੁਣ ਪੂਰੇ ਦੇਸ਼ 'ਚ 1,07,630 ਏ.ਟੀ.ਐਮ. ਲੱਗੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਮਈ 2017 'ਚ 1,10,116 ਸੀ। ਉਥੇ ਹੀ ਬ੍ਰਾਂਚ ਤੋਂ ਦੂਰ ਲੱਗੇ ਏ.ਟੀ.ਐਮ. ਦੀ ਗਿਣਤੀ 98,360 ਤੋਂ ਵਧ ਕੇ 99,029 ਹੋ ਗਈ ਹੈ। ਉਥੇ ਹੀ ਪੰਜਾਬ ਨੈਸ਼ਨਲ ਬੈਂਕ ਨੇ ਵੀ ਅਪਣੇ ਇਕ ਹਜ਼ਾਰ ਤੋਂ ਜ਼ਿਆਦਾ ਏ.ਟੀ.ਐਮ. ਬੰਦ ਕਰ ਦਿਤੇ ਹਨ।

More than two thousand ATMs  closed in ten monthsMore than two thousand ATMs closed in ten months

ਦੂਜੇ ਪਾਸੇ ਉਤਰੀ ਭਾਰਤ ਅਤੇ ਪੂਰਬੀ ਭਾਰਤ 'ਚ ਨਕਦੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਆਰ.ਬੀ.ਆਈ. ਵਲੋਂ ਨੋਟ ਛਾਪਣੇ ਅਤੇ ਉਨ੍ਹਾਂ ਦੀ ਸਪਲਾਈ ਵਧਾਉਣ ਦਾ ਕੰਮ ਕੀਤਾ ਸੀ। ਹੁਣ ਦੇਸ਼ ਦੇ ਇਹ ਸੁਬੇ ਇਸ ਤੋਂ ਉਭਰ ਨਹੀਂ ਪਾਏ ਹਨ ਕਿ ਉਤਰ-ਪੂਰਬ ਦੇ ਸੂਬਿਆਂ 'ਚ ਨਕਦੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਹਾਟੀ ਸਥਿਤ ਆਰ.ਬੀ.ਆਈ. ਦੇ ਖੇਤਰੀ ਦਫ਼ਤਰ ਤੋਂ ਇਨ੍ਹਾਂ ਇਲਾਕਿਆਂ 'ਚ ਨਕਦੀ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਏ.ਟੀ.ਐਮ. ਖ਼ਾਲੀ ਪਏ ਹਨ। ਅਜੇ ਬੈਂਕਾਂ 'ਚ ਪੁਰਾਣੇ ਨੋਟ ਹਨ, ਜੋ ਏ.ਟੀ.ਐਮਜ਼ 'ਚ ਪਾਏ ਜਾ ਰਹੇ ਹਨ। ਬੈਂਕਾਂ ਨੂੰ ਆਰ.ਬੀ.ਆਈ. ਵਲੋਂ ਭਰੋਸਾ ਦਿਤਾ ਜਾ ਰਿਹਾ ਹੈ ਕਿ ਇਸ ਹਫ਼ਤੇ ਦੌਰਾਨ ਸਥਿਤੀ ਨੂੰ ਸੰਭਾਲ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਤਰ-ਪੂਰਬ ਦੇ ਸੂਬਿਆਂ 'ਚ ਚੋਣਾਂ ਹੋਈਆਂ ਸਨ, ਜਿਸ 'ਚ ਭਾਜਪਾ ਨੂੰ ਕਾਫ਼ੀ ਚੰਗੀ ਸਫ਼ਲਤਾ ਮਿਲੀ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement