
ਪ੍ਰਧਾਨ ਮੰਤਰੀ ਦੀ ਬਿਜਲੀ ਦੇ ਵੱਡੇ ਖਪਤਕਾਰਾਂ ਨੂੰ ਸਲਾਹ
ਕੋਚਿਚ : ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੂਰਨ ਰੂਪ ਨਾਲ ਸੌਰ ਊਰਜਾ ਨਾਲ ਚੱਲਣ ਤੋਂ ਪ੍ਰਭਾਵਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਹਵਾਈ ਅੱਡੇ ਦਾ ਬਿਜਲੀ ਮਾਡਲ ਬਿਜਲੀ ਦੀ ਭਾਰੀ ਖਪਤ ਕਰਨ ਵਾਲੀਆਂ ਇਕਾਈਆਂ ਲਈ ਇਕ ਪ੍ਰੇਰਨਾਦਾਈ ਮਾਡਲ ਹੋ ਸਕਦਾ ਹੈ। ਉਨ੍ਹਾਂ ਸਟੇਡੀਅਮਾਂ ਵਿਚ ਵੀ ਊਰਜਾ ਦੇ ਅਜਿਹੇ ਸਰੋਤਾਂ ਦਾ ਉਪਯੋਗ ਕਰ ਕੇ ਆਤਮ ਨਿਰਭਰ ਬਨਣ ਦਾ ਸੁਝਾਅ ਦਿਤਾ।
Cochin International Airport
ਸੀਆਈਏਐਲ ਦੇ ਬਿਆਨ ਅਨੁਸਾਰ ਇਥੇ ਸਨਿਚਰਵਾਰ ਨੂੰ ਥੋੜੇ ਸਮੇਂ ਲਈ ਰੁਕੇ ਮੋਦੀ ਨੇ ਸੌਰ ਊਰਜਾ ਦੇ ਉਪਯੋਗ ਨੂੰ ਲੈ ਕੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ਲਾਘਾ ਕੀਤੀ। ਇਹ ਦੁਨੀਆਂ ਦਾ ਪਹਿਲਾ ਪੂਰਣ ਰੂਪ 'ਚ ਸੌਰ ਊਰਜਾ ਨਾਲ ਚੱਲਣ ਵਾਲਾ ਹਵਾਈ ਅੱਡਾ ਹੈ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰਬੰਧਕ ਨਿਰਦੇਸ਼ਕ ਵੀ ਜੇ ਕੁਰਿਅਨ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਦੇ ਸੰਚਾਲਨ ਲਈ ਹਰਿਤ ਊਰਜਾ ਦੇ ਪ੍ਰਯੋਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
Cochin International Airport
ਮੋਦੀ ਨੇ ਕਿਹਾ ਕਿ ਸੀ ਆਈ ਏ ਐਲ ਮਾਡਲ ਨਾਲੋਂ ਜ਼ਿਆਦਾ ਬਿਜਲੀ ਖਪਤ ਕਰਨ ਵਾਲੇ ਸਾਰੇ ਗਾਹਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਭਾਵਤ ਸਥਾਨਾਂ 'ਤੇ ਸੌਰ ਪੈਨਲ ਲਗਾਉਣ ਦੀ ਸੰਭਾਵਨਾ ਲੱਭਣ ਦੀ ਜ਼ਰੂਰਤ ਹੈ। ਉਨ੍ਹਾਂ ਸੁਝਾਅ ਦਿਤਾ ਕਿ ਸਟੇਡੀਅਮ ਦੀ ਗੈਲਰੀ ਦੀਆਂ ਛੱਤਾਂ ਦਾ ਉਪਯੋਗ ਇਸ ਲਈ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸਨਿਚਰਵਾਰ ਨੂੰ ਕੇਰਲ ਵਿਚ ਸਨ।