
ਰਾਹੁਲ ਦੇ ਲਗਾਤਾਰ ਜਾਰੀ ਹਨ ਮੋਦੀ ’ਤੇ ਨਿਸ਼ਾਨੇ
ਨਵੀਂ ਦਿੱਲੀ: ਅਪਣੇ ਸੰਸਦੀ ਖੇਤਰ ਵਾਇਨਾਡ ਦੀ ਯਾਤਰਾ ਦੇ ਦੂਜੇ ਦਿਨ ਵੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਜਾਰੀ ਰੱਖਿਆ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਪ੍ਰਚਾਰ ਝੂਠ ਨਾਲ ਭਰਿਆ ਹੋਇਆ ਸੀ। ਜਦਕਿ ਕਾਂਗਰਸ ਸੱਚਾਈ, ਪਿਆਰ ਦੇ ਪੱਖ ਵਿਚ ਖੜੀ ਸੀ। ਵਾਇਨਾਡ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪਹਿਲੀ ਵਾਰ ਅਪਣੇ ਸੰਸਦੀ ਖੇਤਰ ਆਏ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਲਪੇਟਾ, ਕੰਬਲਕਾਡੁ ਅਤੇ ਪਨਾਮਰਮ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ ਅਤੇ ਰੋਡ ਸ਼ੋਅ ਵੀ ਕੱਢਿਆ।
Narendra Modi
ਰੋਡ ਸ਼ੋਅ ਦੌਰਾਨ ਰਾਸਤੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਇਸ ਰੋਡ ਸ਼ੋਅ ਵਿਚ ਉਹਨਾਂ ਦੇ ਨਾਲ ਕਾਂਗਰਸ ਸਕੱਤਰ ਅਤੇ ਕਰਨਾਟਕ ਦੇ ਕੇਸੀ ਵੇਣੁਗੋਪਾਲ, ਕੇਰਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨਿਥਾਲਾ ਅਤੇ ਕੇਰਲ ਕਾਂਗਰਸ ਦੇ ਮੁੱਖੀ ਮੁੱਲਾਪੱਲੀ ਰਾਮਚੰਦਰਨ ਮੌਜੂਦ ਸਨ।
ਰਾਹੁਲ ਨੇ ਆਰੋਪ ਲਗਾਇਆ ਕਿ ਮੋਦੀ ਹਥਿਆਰ ਦੀ ਤਰ੍ਹਾਂ ਨਫ਼ਰਤ, ਗੁੱਸਾ ਅਤੇ ਝੂਠ ਦਾ ਇਸਤੇਮਾਲ ਕਰਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਪਾਰਟੀ ਪ੍ਰਧਾਨ ਮੰਤਰੀ ਦੁਆਰਾ ਦਰਸਾਈ ਜਾਣ ਵਾਲੀ ਬੁਰੀ ਤੋਂ ਬੁਰੀ ਭਾਵਨਾ ਦੇ ਵਿਰੁਧ ਲੜਾਈ ਜਾਰੀ ਰਖੇਗੀ।