ਨੋਟਬੰਦੀ ਤੋਂ ਬਾਅਦ ਨੋਟਾਂ ਦੀ ਢੁਆਈ ਲਈ ਹਵਾਈ ਫ਼ੌਜ ਨੇ 29.41 ਕਰੋੜ ਰੁਪਏ ਦਾ ਬਿਲ ਸੌਂਪਿਆ
Published : Jul 9, 2018, 2:54 pm IST
Updated : Jul 9, 2018, 2:54 pm IST
SHARE ARTICLE
Notes
Notes

ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਗਏ 2000 ਅਤੇ 500 ਰੁਪਏ ਦੇ ਨੋਟਾਂ ਦੀ ਢੁਆਈ 'ਚ ਭਾਰਤੀ ਹਵਾਈ ਫ਼ੌਜ ਦੇ ਜਹਾਜ ਸੀ-17 ਅਤੇ ਸੀ-130 ਜੇ ਸੁਪਰ ਹਰਕਿਊਲਿਸ..

ਨਵੀਂ ਦਿੱਲੀ, ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਗਏ 2000 ਅਤੇ 500 ਰੁਪਏ ਦੇ ਨੋਟਾਂ ਦੀ ਢੁਆਈ 'ਚ ਭਾਰਤੀ ਹਵਾਈ ਫ਼ੌਜ ਦੇ ਜਹਾਜ ਸੀ-17 ਅਤੇ ਸੀ-130 ਜੇ ਸੁਪਰ ਹਰਕਿਊਲਿਸ ਦੀ ਵਰਤੋਂ 'ਤੇ 29.41 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਖ਼ਰਚ ਕੀਤੀ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਲਗਾ ਲਗਾਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ 86 ਫ਼ੀ ਸਦੀ ਨੋਟ ਵਿਵਸਥਾ ਤੋਂ ਬਾਹਰ ਹੋ ਗਏ ਸਨ। ਇਸ ਦੀ ਭਰਪਾਹੀ ਨੋਟਬੰਦੀ ਤੋਂ ਬਾਅਦ ਜਾਰੀ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਨਾਲ ਕਰਨ ਦੀ ਜ਼ਰੂਰਤ ਸੀ।

ਭਾਰਤੀ ਹਵਾਈ ਫ਼ੌਜ ਵਲੋਂ ਇਕ ਆਰ.ਟੀ.ਆਈ. ਅਰਜ਼ੀ ਦੇ ਦਿਤੇ ਗਏ ਜਵਾਬ ਮੁਤਾਬਕ ਸਰਕਾਰ ਨੇ ਅੱਠ ਨਵੰਬਰ 2016 ਨੂੰ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਚਲਨ ਤੋਂ ਬਾਹਰ ਕਰਨ ਤੋਂ ਬਾਅਦ ਉਸ ਦੇ ਜਹਾਜ਼ਾਂ ਸੀ-17 ਅਤੇ ਸੀ-130 ਜੇ ਸੁਪਰ ਹਰਕਿਊਲਿਸ ਨੇ ਸਕਿਊਰਟੀ ਪ੍ਰਿਟਿੰਗ ਪ੍ਰੈਸ ਅਤੇ ਟਕਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਨੋਟਾਂ ਦੀ ਢੁਆਈ ਕਰਨ ਲਈ 91 ਚੱਕਰ ਲਗਾਏ।

RBI launches the FigureRBI

ਆਰ.ਬੀ.ਆਈ. ਅਤੇ ਸਰਕਾਰੀ ਅੰਕੜਿਆਂ ਮੁਤਾਬਕ ਅੱਠ ਨਵੰਬਰ 2016 ਤਕ 500 ਦੇ 1716.5 ਕਰੋੜ ਨੋਟ ਸਨ ਅਤੇ ਹਜ਼ਾਰ ਰੁਪਏ ਦੇ 685.5 ਕਰੋੜ ਨੋਟ ਸਨ। ਇਸ ਤਰ੍ਹਾਂ ਇਨ੍ਹਾਂ ਨੋਟਾਂ ਦਾ ਕੁਲ ਮੁੱਲ 15.44 ਲੱਖ ਕਰੋੜ ਰੁਪਏ ਦਾ ਸੀ, ਜੋ ਉਸ ਸਮੇਂ ਪ੍ਰਚਲਨ 'ਚ ਮੌਜੂਦ ਕੁਲ ਰਾਸ਼ੀ ਦਾ ਤਕਰੀਬਨ 86 ਫ਼ੀ ਸਦੀ ਸੀ।
ਸੇਵਾ ਮੁਕਤ ਕੋਮੋਡੋਰ ਲੋਕੇਸ਼ ਬਤਰਾ ਦੀ ਆਰ.ਟੀ.ਆਈ. ਦੇ ਜਵਾਬ 'ਚ ਹਵਾਈ ਫ਼ੌਜ ਨੇ ਕਿਹਾ ਕਿ ਉਸ ਨੇ ਸਰਕਾਰੀ ਮਲਕੀਅਤ ਵਾਲੇ ਸਕਿਊਰਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾ ਪ੍ਰਾਈਵੇਟ ਲਿਮਟਿਡ ਨੂੰ ਅਪਣੀਆਂ ਸੇਵਾਵਾਂ ਬਦਲੇ 29.41 ਕਜਰੋੜ ਰੁਪਏ ਦਾ ਬਿਲ ਸੌਂਪਿਆ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement