
ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਕਰਜਦਾਰਾਂ ਤੋਂ 136 ਕਰੋੜ ਰੁਪਏ ਬਾਕੀ ਵਸੂਲਣ ਨੂੰ ਲੈ ਕੇ ਤਿੰਨ ਫਸੇ ਕਰਜ਼ਿਆਂ ਦੀ ਵਿਕਰੀ ਲਈ ਟੈਂਡਰਾਂ ਦੀ ਮੰਗ ਕੀਤੀ ਹੈ....
ਨਵੀਂ ਦਿੱਲੀ, ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਕਰਜਦਾਰਾਂ ਤੋਂ 136 ਕਰੋੜ ਰੁਪਏ ਬਾਕੀ ਵਸੂਲਣ ਨੂੰ ਲੈ ਕੇ ਤਿੰਨ ਫਸੇ ਕਰਜ਼ਿਆਂ ਦੀ ਵਿਕਰੀ ਲਈ ਟੈਂਡਰਾਂ ਦੀ ਮੰਗ ਕੀਤੀ ਹੈ। ਪੀ.ਐਨ.ਬੀ. ਨੇ ਰੂਚੀ ਪੱਤਰ ਮੰਗਦਿਆਂ ਕਿਹਾ ਕਿ ਅਸੀਂ ਇਨ੍ਹਾਂ ਖਾਤਿਆਂ ਨੂੰ ਏ.ਆਰ.ਸੀ. (ਜਾਇਦਾਦ ਪੁਨਰਗਠਨ ਕੰਪਨੀ)/ ਗ਼ੈਰ-ਬੈਂਕਿੰਗ ਵਿੱਤੀ ਸੰਸਥਾਨ/ ਹੋਰ ਬੈਂਕਾਂ /ਵਿੱਤੀ ਸੰਸਥਾਨਾਂ ਨੂੰ ਵੇਚਣਾ ਚਾਹੁੰਦੇ ਹਾਂ।
ਇਹ ਬੈਂਕ ਦੀ ਨੀਤੀ ਵਿਚ ਲਿਖਤ ਨਿਯਮ ਅਤੇ ਸ਼ਰਤਾਂ ਤੇ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੇ ਸਮਾਨ ਹੋਵੇਗਾ।ਜਿਨ੍ਹਾਂ ਤਿੰਨ ਐਨ.ਪੀ.ਏ. ਜਾਂ ਫਸੇ ਕਰਜ਼ ਨੂੰ ਵਿਕਰੀ ਲਈ ਰੱਖਿਆ ਗਿਆ ਹੈ, ਉਨ੍ਹਾਂ ਗਵਾਲੀਅਰ ਝਾਂਸੀ ਐਕਸਪ੍ਰੈਸ, ਐਸ.ਵੀ.ਐਸ. ਬਿਲਡਕਾਨ ਪ੍ਰਾਈਵੇਟ ਲਿਮਟਿਡ ਤੇ ਸ਼ਿਵ ਟੈਕਸਫੈਬਸ ਲਿਮਟਿਡ ਸ਼ਾਮਲ ਹਨ। ਗਵਾਲੀਆਰ ਝਾਂਸੀ ਐਕਸਪ੍ਰੈਸ 'ਤੇ 55 ਕਰੋੜ ਰੁਪਏ, ਐਸ.ਵੀ.ਐਸ. ਬਿਲਡਕਾਨ ਪ੍ਰਾਈਵੇਟ ਲਿਮਟਿਡ 'ਤੇ 50 ਕਰੋੜ ਰੁਪਏ ਅਤੇ ਸ਼ਿਵ ਟੈਕਸਫੈਬਸ ਉੱਤੇ 31.06 ਕਰੋੜ ਰੁਪਏ ਦਾ ਬਕਾਇਆ ਹੈ। (ਏਜੰਸੀ)