ਪਾਕਿਸਤਾਨ ਸਾਹਮਣੇ ਸਖ਼ਤ ਆਰਥਕ ਚੁਣੌਤੀਆਂ : ਆਈ.ਐਮ.ਐਫ
Published : Jul 9, 2019, 8:37 pm IST
Updated : Jul 9, 2019, 8:37 pm IST
SHARE ARTICLE
 Pakistan's economy at critical juncture, says IMF
Pakistan's economy at critical juncture, says IMF

ਪਿਛਲੇ ਹਫਤੇ ਆਈ.ਐੱਮ.ਐੱਫ ਨੇ ਅਧਿਕਾਰਕ ਤੌਰ 'ਤੇ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦਿਤੀ

ਵਾਸ਼ਿੰਗਟਨ : ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ) ਦਾ ਕਹਿਣਾ ਹੈ ਕਿ ਕਮਜ਼ੋਰ ਅਤੇ ਅਸੰਤੁਲਿਤ ਵਾਧੇ ਕਾਰਨ ਪਕਿਸਤਾਨ 'ਸਖ਼ਤ ਆਰਥਕ ਚੁਣੌਤੀਆਂ' ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਅਰਥਵਿਵਸਥਾ ਅਜਿਹੇ ਮੋੜ 'ਤੇ ਆ ਕੇ ਖੜ੍ਹੀ ਹੋ ਗਈ ਹੈ ਜਿਥੇ ਉਸਨੂੰ ਅਭਿਲਾਸ਼ੀ ਅਤੇ ਮਜ਼ਬੂਤ ਸੁਧਾਰਾਂ ਦੀ ਜ਼ਰੂਰਤ ਹੈ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਅਗਸਤ 2018 ਵਿਚ ਆਈ.ਐੱਮ.ਐੱਫ ਨਾਲ ਰਾਹਤ ਪੈਕੇਜ ਲਈ ਸੰਪਰਕ ਕੀਤਾ ਸੀ। ਦੇਸ਼ ਕੋਲ ਵਰਤਮਾਨ 'ਚ 8 ਅਰਬ ਡਾਲਰ ਤੋਂ ਵੀ ਘੱਟ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਜਿਹੜਾ ਕਿ ਸਿਰਫ 1.7 ਮਹੀਨੇ ਦਾ ਆਯਾਤ ਕਰਨ ਦੇ ਯੋਗ ਹੋ ਸਕਦਾ ਹੈ।

IMFIMF

ਪਿਛਲੇ ਹਫਤੇ ਆਈ.ਐੱਮ.ਐੱਫ ਨੇ ਅਧਿਕਾਰਕ ਤੌਰ 'ਤੇ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿਤੀ। ਇਸ ਵਿਚੋਂ ਇਕ ਅਰਬ ਡਾਲਰ ਦੀ ਰਾਸ਼ੀ ਤੁਰੰਤ ਪਾਕਿਸਤਾਨ ਨੂੰ ਮੁਹੱਈਆ ਕਰਵਾਈ ਗਈ। ਬਾਕੀ ਦੀ ਰਾਸ਼ੀ ਉਸਨੂੰ ਤਿੰਨ ਦਿਨ ਅੰਦਰ ਦਿਤੇ ਜਾਣ ਲਈ ਤੈਅ ਹੋਇਆ ਹੈ। ਇਹ 1980 ਦੇ ਬਾਅਦ ਹੁਣ ਤਕ ਪਾਕਿਸਤਾਨ ਨੂੰ ਦਿਤਾ ਗਿਆ 13ਵਾਂ ਰਾਹਤ ਪੈਕੇਜ ਹੈ। ਆਈ.ਐੱਮ.ਐੱਫ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਅਤੇ ਪਹਿਲੇ ਡਿਪਟੀ ਮੈਨੇਜਿੰਗ ਡਾਇਰੈਕਟਰ ਡੇਵਿਡ ਲਿਪਟਨ ਨੇ ਕਿਹਾ, 'ਪਾਕਿਸਤਾਨ ਵੱਡੀ ਫਿਸਕਲ ਅਤੇ ਵਿੱਤੀ ਜ਼ਰੂਰਤਾਂ ਦੇ ਨਾਲ ਅਸੰਤੁਲਿਤ ਵਾਧੇ ਦੇ ਕਾਰਨ ਵੱਡੀਆਂ ਸਖ਼ਤ ਆਰਥਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।"

IMFIMF

ਉਨ੍ਹਾਂ ਕਿਹਾ ਕਿ ਜਨਤਕ ਕਰਜ਼ੇ ਨੂੰ ਘੱਟ ਕਰਨ ਅਤੇ ਹੋਰ ਲਚੀਲਾਪਨ ਲਿਆਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਿੱਤੀ ਘਾਟੇ ਨੂੰ ਘੱਟ ਕਰਨ ਅਹਿਮ ਉਪਾਅ ਹੈ ਅਤੇ ਵਿੱਤੀ ਸਾਲ 2020 ਦੇ ਬਜਟ ਇਸ ਦਿਸ਼ 'ਚ ਸ਼ੁਰੂਆਤੀ ਕਦਮ ਚੁੱਕਣ ਲਈ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਟੀਚਿਆਂ ਨੂੰ ਹਾਸਲ ਕਰਨ ਲਈ ਇਕ ਮਲਟੀ ਸਾਲ ਮਾਲੀਆ ਕਲੈਕਸ਼ਨ ਰਣਨੀਤੀ, ਟੈਕਸ ਦਾਇਰਾ ਅਤੇ ਟੈਕਸ ਮਾਲੀਆ ਵਧਾਉਣ ਦੀ ਜ਼ਰੂਰਤ ਹੈ। ਇਹ ਸਾਰਾ ਕੰਮ ਇਕ ਸਟੀਕ ਸੰਤੁਲਨ ਅਤੇ ਜਾਇਜ਼ ਤਰੀਕੇ ਨਾਲ ਹੋਣਾ ਚਾਹੀਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement