
ਪਾਕਿ ਨੇ ਭਾਰਤ ਨੂੰ ਸੌਂਪੀ ਕੈਦੀਆਂ ਦੀ ਸੂਚੀ
ਇਸਲਾਮਾਬਾਦ: ਪਾਕਿਸਤਾਨ ਨੇ ਦੇਸ਼ ਦੀਆਂ ਜੇਲ੍ਹਾਂ ’ਚ ਸਜ਼ਾ ਭੁਗਤ ਰਹੇ 261 ਭਾਰਤੀ ਕੈਦੀਆਂ ਦੀ ਇਕ ਸੂਚੀ ਸੋਮਵਾਰ ਨੂੰ ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਸੌਂਪ ਦਿਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਕਦਮ 21 ਮਈ, 2008 ਨੂੰ ਪਾਕਿਸਤਾਨ ਤੇ ਭਾਰਤ ਵਿਚਾਲੇ ਡਿਪਲੋਮੈਟਿਕ ਪਹੁੰਚ ਸਮਝੌਤੇ ਤਹਿਤ ਚੁੱਕਿਆ ਗਿਆ ਹੈ।
261 indian prisoners lodged in pakistani jails
ਇਸ ਤਹਿਤ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਨੂੰ 261 ਭਾਰਤੀ ਕੈਦੀਆਂ (52 ਸਿਵਲ + 209 ਮਛੇਰੇ) ਦੀ ਸੂਚੀ ਸੌਂਪੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੀ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੂਚੀ ਸਾਂਝੀ ਕਰੇਗੀ।
ਦੱਸ ਦੇਈਏ ਕਨਜ਼ੂਲਰ ਐਕਸੈਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਸਾਲ ਵਿਚ ਦੋ ਵਾਰੀ, ਪਹਿਲੀ ਜਨਵਰੀ ਤੇ ਪਹਿਲੀ ਜੁਲਾਈ ਨੂੰ ਇਕ-ਦੂਜੇ ਦੇ ਦੇਸ਼ਾਂ ਦੀ ਹਿਰਾਸਤ ਵਿਚ ਰੱਖੇ ਕੈਦੀਆਂ ਦੀ ਸੂਚੀ ਜਾਰੀ ਕਰਦੇ ਹਨ।