Advertisement

ਭਾਰਤ ਨਾਲ ਵਪਾਰਕ ਦੁਸ਼ਮਣੀ ਪਾਕਿ ਨੂੰ ਪਈ ਭਾਰੀ, ਡੁੱਬੇ 1 ਲੱਖ ਕਰੋੜ ਰੁਪਏ

ਏਜੰਸੀ
Published Aug 9, 2019, 7:47 pm IST
Updated Aug 9, 2019, 7:47 pm IST
ਭਾਰਤ ਨਾਲ ਵਪਾਰਕ ‘ਦੁਸ਼ਮਣੀ’ ਪਾਕਿਸਤਾਨ ਨੂੰ ਕਿੰਨੀ ਮਹਿੰਗੀ ਪਵੇਗੀ, ਇਸ ਦਾ ਅੰਦਾਜ਼ਾ ਸ਼ਾਇਦ ਪਾਕਿਸਤਾਨ ਨੂੰ ਨਹੀਂ ਸੀ।
Imran Khan
 Imran Khan

ਨਵੀਂ ਦਿੱਲੀ: ਭਾਰਤ ਨਾਲ ਵਪਾਰਕ ‘ਦੁਸ਼ਮਣੀ’ ਪਾਕਿਸਤਾਨ ਨੂੰ ਕਿੰਨੀ ਮਹਿੰਗੀ ਪਵੇਗੀ, ਇਸ ਦਾ ਅੰਦਾਜ਼ਾ ਸ਼ਾਇਦ ਪਾਕਿਸਤਾਨ ਨੂੰ ਨਹੀਂ ਸੀ। ਇਹੀ ਕਾਰਨ ਹੈ ਕਿ ਧਾਰਾ 370 ਦੇ ਵਿਰੋਧ ਵਿਚ ਉਸ ਨੇ ਭਾਰਤ ਨਾਲ ਵਪਾਰਕ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦਾ ਅਸਰ ਸ਼ੇਅਰ ਬਜ਼ਾਰ ‘ਤੇ ਸਾਫ਼ ਦੇਖਿਆ ਜਾ ਸਕਦਾ ਹੈ। ਭਾਰਤ-ਪਾਕਿਸਤਾਨ ਦੇ ਨਾਲ ਰਿਸ਼ਤਿਆਂ ਵਿਚ ਤਣਾਅ ਵਧਣ ਦੇ ਚੱਲਦਿਆਂ ਪਿਛਲੇ ਵਪਾਰਕ ਪੱਧਰ ਵਿਚ ਪਾਕਿਸਤਾਨੀ ਸਟਾਕ ਐਕਸਚੇਂਜ ਦਾ ਮੁਖੀ ਬੈੱਚਮਾਰਕ ਇੰਡੈਕਸ KSE-100 ਡਿੱਗ ਕੇ 4 ਸਾਲ ਦੇ ਹੇਠਲੇ ਪੱਧਰ ‘ਤੇ ਆ ਗਿਆ ਹੈ।

KSEKSE

Advertisement

ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਰਾਜ ਵਿਚ ਨਿਵੇਸ਼ਕਾਂ ਦੇ 1 ਲੱਖ ਕਰੋੜ ਪਾਕਿਸਤਾਨੀ ਰੁਪਏ ਸ਼ੇਅਰ ਬਜ਼ਾਰ ਵਿਚ ਡੁੱਬ ਚੁੱਕੇ ਹਨ। ਪਾਕਿਸਤਾਨ ਦੇ ਅਖ਼ਬਾਰ ਮੁਤਾਬਕ ਮਾਰਚ 2015 ਵਿਚ KSE-100 ਅਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਸੀ। ਪਾਕਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਵਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PSEPSEਵਿਸ਼ਵ ਬੈਂਕ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਅਰਥ ਵਿਵਸਥਾ ਬਹੁਤ ਸੁਸਤ ਹੋ ਚੁੱਕੀ ਹੈ। ਸਾਲ 2020 ਤੱਕ ਪਾਕਿਸਤਾਨ ਦੇ GDP ਵਿਚ ਸਿਰਫ਼ 2.7 ਫੀਸਦੀ ਦੇ ਵਾਧੇ ਦਾ ਅਨੁਮਾਨ ਹੈ। ਉੱਥੇ ਹੀ ਦੇਸ਼ ਵਿਚ ਬੇਰੁਜ਼ਗਾਰੀ ਦਰ ਅਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਅਜਿਹੇ ਵਿਚ ਕੋਈ ਵੀ ਨਿਵੇਸ਼ਕ ਪਾਕਿਸਤਾਨ ਵਿਚ ਪੈਸੇ ਲਗਾਉਣ ਤੋਂ ਬਣ ਰਿਹਾ ਹੈ।

Advertisement

 

Advertisement
Advertisement