ਖ਼ਬਰਾਂ |

ਤਾਜ਼ਾ |

ਮੁਖ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਘਟਿਆ
Published : Sep 9, 2018, 4:29 pm IST
Updated : Sep 9, 2018, 4:29 pm IST
SHARE ARTICLE
Sensex
Sensex

ਸੈਂਸੈਕਸ ਦੀਆਂ ਮੁਖ 10 ਕੰਪਨੀਆਂ ਵਿਚੋਂ ਸੱਤ ਦੇ ਬਾਜ਼ਾਰ ਪੂੰਜੀਕਰਣ 'ਚ ਬੀਤੇ ਹਫ਼ਤੇ 75,684.33 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਹਿੰਦੁਸਤਾਨ ...

ਨਵੀਂ ਦਿੱਲੀ : ਸੈਂਸੈਕਸ ਦੀਆਂ ਮੁਖ 10 ਕੰਪਨੀਆਂ ਵਿਚੋਂ ਸੱਤ ਦੇ ਬਾਜ਼ਾਰ ਪੂੰਜੀਕਰਣ 'ਚ ਬੀਤੇ ਹਫ਼ਤੇ 75,684.33 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਹਿੰਦੁਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸੀਅਤ ਸੱਭ ਤੋਂ ਜ਼ਿਆਦਾ ਡਿੱਗੀ। ਮਾਰੂਤੀ ਸੁਜ਼ੂਕੀ ਇੰਡੀਆ, ਭਾਰਤੀ ਸਟੇਟ ਬੈਂਕ ਅਤੇ ਆਈ.ਟੀ.ਸੀ. ਸਮੇਤ ਸੱਤ ਮੁੱਖ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਆਈ ਜਦੋਂ ਕਿ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐਲ), ਟੀ.ਸੀ.ਐਸ. ਅਤੇ ਇੰਸ਼ੋਸਿਸ ਦਾ ਪੂੰਜੀਕਰਨ ਵਧਿਆ। 

Hindustan UnileverHindustan Unilever

ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਐੱਮ ਕੈਪ ਸਭ ਤੋਂ ਉੱਚੇ 29,449.99 ਕਰੋੜ ਰੁਪਏ ਡਿੱਗ ਕੇ 3,54,774.44 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਐਸਬੀਆਈ. ਦਾ ਪੂੰਜੀਕਰਨ 15,171.8 ਕਰੋੜ ਰੁਪਏ ਡਿੱਗ ਕੇ 2,60,464.09 ਕਰੋੜ ਰੁਪਏ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਦਾ ਪੂੰਜੀਕਰਨ 11,016.86 ਕਰੋੜ ਰੁਪਏ ਡਿੱਗ ਕੇ 2,63,792.92 ਕਰੋੜ ਰੁਪਏ ਰਿਹਾ। 

HDFC Vice President goes missingHDFC 

ਆਈਟੀਸੀ ਦਾ ਐਮ ਕੈਪ 10,702.43 ਕਰੋੜ ਡਿੱਗ ਕੇ 3,79,660.86 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 7,130.61 ਕਰੋੜ ਡਿੱਗ ਕੇ 2,37,931.73 ਕਰੋੜ ਰੁਪਏ 'ਤੇ ਆ ਗਿਆ। ਐੱਚਡੀਐੱਫਸੀ ਬੈਂਕ ਦਾ ਪੂੰਜੀਕਰਨ 1,194.57 ਕਰੋੜ ਰੁਪਏ ਅਤੇ ਐਚਡੀਐਫਸੀ ਦਾ ਪੂੰਜੀਕਰਨ 1,018.07 ਕਰੋੜ ਰੁਪਏ ਡਿੱਗ ਕੇ ਕ੍ਰਮਵਾਰ 5,58,693.63 ਕਰੋੜ ਰੁਪਏ ਅਤੇ 3,25,634.13 ਕਰੋੜ ਰੁਪਏ ਰਿਹਾ। ਉਧਰ ਦੂਜੇ ਪਾਸੇ ਆਰਆਈਐਲ ਦਾ ਬਾਜ਼ਾਰ ਪੂੰਜੀਕਰਨ 22,784.32 ਕਰੋੜ ਰੁਪਏ ਵਧ ਕੇ 8,09,254.98 ਕਰੋੜ ਰੁਪਏ ਹੋ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement