
ਸੈਂਸੈਕਸ ਹੁਣ 635 ਅੰਕਾਂ ਦੀ ਤੇਜ਼ੀ ਨਾਲ ਤੇ ਨਿਫਟੀ 171 ਅੰਕ ਦੇ ਉਛਾਲ ਨਾਲ ਖੁੱਲ੍ਹਿਆ।
ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰਾਂ ਅੱਜ ਇੱਕ ਉੱਚ ਉੱਚ ਪੱਧਰ ਤੇ ਪਹੁੰਚਿਆਂ ਹੈ। ਸੈਂਸੈਕਸ ਹੁਣ 635 ਅੰਕਾਂ ਦੀ ਤੇਜ਼ੀ ਨਾਲ ਤੇ ਨਿਫਟੀ 171 ਅੰਕ ਦੇ ਉਛਾਲ ਨਾਲ ਖੁੱਲ੍ਹਿਆ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ ਦਾ ਸੈਂਸੈਕਸ ਪਹਿਲੀ ਵਾਰ 42 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਇਹ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੰਨਿਆ ਜਾਂਦਾ ਹੈ ਕਿ ਜੋਅ ਬਾਇਡਨ ਦੇ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਹ ਵਾਧਾ ਹੋਇਆ ਹੈ।
ਭਾਰਤੀ ਸ਼ੇਅਰ ਬਾਜ਼ਾਰ
ਬੰਬੇ ਸਟਾਕ ਐਕਸਚੇਂਜ (ਬੀਐਸਈ) ਦੇ 30 ਸਟਾਕਾਂ 'ਤੇ ਅਧਾਰਤ ਪ੍ਰਮੁੱਖ ਸੰਵੇਦਨਸ਼ੀਲ ਸੈਂਸੈਕਸ 42,273 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ 'ਤੇ ਅਧਾਰਤ ਪ੍ਰਮੁੱਖ ਸੰਵੇਦਨਸ਼ੀਲ ਨਿਫਟੀ ਵੀ ਤੇਜ਼ੀ ਨਾਲ 12,399 'ਤੇ ਖੁੱਲ੍ਹਿਆ। ਇਸ ਹਫਤੇ ਭਾਰਤੀ ਸਟਾਕ ਮਾਰਕੀਟ ਸਿਰਫ ਵਿਦੇਸ਼ੀ ਸੰਕੇਤਾਂ ਮੁਤਾਬਕ ਹੀ ਰਫਤਾਰ ਫੜੇਗਾ।