24 ਕੈਰੇਟ ਸੋਨਾ 1200 ਰੁਪਏ ਮਹਿੰਗਾ ਹੋਣ ਨਾਲ 1,41,700 ਰੁਪਏ ਪ੍ਰਤੀ 10 ਗ੍ਰਾਮ ਹੋਇਆ
ਨਵੀਂ ਦਿੱਲੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸ਼ੁਕਰਵਾਰ ਨੂੰ ਕੌਮੀ ਰਾਜਧਾਨੀ ’ਚ ਚਾਂਦੀ 6,500 ਰੁਪਏ ਚੜ੍ਹ ਕੇ 2,50,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ, ਜਦੋਂਕਿ ਸੋਨਾ 1,41,700 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,200 ਰੁਪਏ ਵਧ ਕੇ 1,41,700 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਬਾਜ਼ਾਰ ਈਰਾਨ ਵਿਰੁਧ ਅਮਰੀਕੀ ਰਾਸ਼ਟਰਪਤੀ ਦੀਆਂ ਧਮਕੀਆਂ ਨੂੰ ਤੋਲ ਰਹੇ ਹਨ, ਜਦਕਿ ਵਪਾਰੀਆਂ ਨੇ ਟੈਰਿਫ ਫੈਸਲਿਆਂ ਉਤੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲਿਆਂ ਤੋਂ ਪਹਿਲਾਂ ਅਸਥਿਰਤਾ ਦੀ ਉਮੀਦ ਕੀਤੀ।
ਗਾਂਧੀ ਨੇ ਅੱਗੇ ਕਿਹਾ, ‘‘ਇਹ ਕਾਰਕ ਮਿਲ ਕੇ ਸੋਨੇ ਦੀ ਮੰਗ ਨੂੰ ਮਜ਼ਬੂਤ ਕਰਦੇ ਹਨ, ਵਧ ਰਹੀ ਅਨਿਸ਼ਚਿਤਤਾ ਦੇ ਵਿਚਕਾਰ ਇਕ ਪਸੰਦੀਦਾ ਪਨਾਹਗਾਹ ਵਜੋਂ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਦੇ ਹਨ।’’
