F1 Racing Fuel: ਫਾਰਮੂਲਾ ਵਨ ਲਈ ਫ਼ਿਊਲ ਦਾ ਉਤਪਾਦਨ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਹੋਵੇਗੀ ਇੰਡੀਅਨ ਆਇਲ ਕਾਰਪੋਰੇਸ਼ਨ
Published : Mar 10, 2024, 10:00 pm IST
Updated : Mar 10, 2024, 10:00 pm IST
SHARE ARTICLE
Indian Oil Corporation To Produce F1 Racing Fuel In Next Three Months
Indian Oil Corporation To Produce F1 Racing Fuel In Next Three Months

3 ਮਹੀਨਿਆਂ ’ਚ ਉਤਪਾਦਨ ਸ਼ੁਰੂ ਕਰੇਗੀ

F1 Racing Fuel: ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਫ਼ਿਊਲ ਗ੍ਰੇਡ ’ਚ ਇਕ ਤੋਂ ਬਾਅਦ ਇਕ ਨਵੀਨਤਾ ਕੀਤੀ ਹੈ। ਹੁਣ ਸਰਕਾਰੀ ਕੰਪਨੀ ਦੀ ਨਜ਼ਰ ਗ੍ਰੈਂਡ ਪ੍ਰਿਕਸ ’ਤੇ ਹੈ ਅਤੇ ਅਗਲੇ ਤਿੰਨ ਮਹੀਨਿਆਂ ’ਚ ‘ਐਡਰੇਨਾਲੀਨ ਪੰਪਿੰਗ’ ਫਾਰਮੂਲਾ-ਵਨ (ਐੱਫ1) ਮੋਟਰ ਰੇਸਿੰਗ ’ਚ ਇਸਤੇਮਾਲ ਹੋਣ ਵਾਲੇ ਫ਼ਿਊਲ ਦਾ ਉਤਪਾਦਨ ਸ਼ੁਰੂ ਕਰ ਦੇਵੇਗੀ। ਕੰਪਨੀ ਸਪੈਸ਼ਲਿਟੀ ਫਿਊਲ ਸੈਗਮੈਂਟ ’ਚ ਅਪਣੀ ਵਿਸਥਾਰ ਰਣਨੀਤੀ ਦੇ ਹਿੱਸੇ ਵਜੋਂ ਇਸ ਦਿਸ਼ਾ ’ਚ ਕਦਮ ਚੁੱਕ ਰਹੀ ਹੈ।  

ਆਈ.ਓ.ਸੀ. ਦੇ ਚੇਅਰਮੈਨ ਮਾਧਵ ਵੈਦਿਆ ਨੇ ਕਿਹਾ ਕਿ ਕੰਪਨੀ ਦੀ ਪਾਰਾਦੀਪ ਰਿਫਾਇਨਰੀ ਤਿੰਨ ਮਹੀਨਿਆਂ ਵਿਚ ਫਾਰਮੂਲਾ-ਵਨ ਕਾਰ ਰੇਸਿੰਗ ਵਿਚ ਵਰਤੇ ਜਾਣ ਵਾਲੇ ਪਟਰੌਲ ਦਾ ਉਤਪਾਦਨ ਸ਼ੁਰੂ ਕਰ ਦੇਵੇਗੀ। ਦੇਸ਼ ਦੀ ਸੱਭ ਤੋਂ ਵੱਡੀ ਈਂਧਨ ਕੰਪਨੀ ਆਈ.ਓ.ਸੀ. ਦੀ ਭਾਰਤ ਦੇ ਫ਼ਿਊਲ ਬਾਜ਼ਾਰ ’ਚ 40 ਫੀ ਸਦੀ ਹਿੱਸੇਦਾਰੀ ਹੈ। ਇਹ ਫਾਰਮੂਲਾ ਵਨ ਫ਼ਿਊਲ ਦਾ ਉਤਪਾਦਨ ਕਰਨ ਵਾਲਾ ਦੇਸ਼ ਦਾ ਪਹਿਲਾ ਅਤੇ ਵਿਸ਼ਵ ਪੱਧਰ ’ਤੇ ਕੁੱਝ ਕੰਪਨੀਆਂ ’ਚੋਂ ਇਕ ਹੋਵੇਗਾ।

ਵੈਦਿਆ ਨੇ ਕਿਹਾ ਕਿ ਕੰਪਨੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਅਪਣੇ ਫਾਰਮੂਲਾ ਵਨ ਬਾਲਣ ਦਾ ਸਰਟੀਫਿਕੇਟ ਮਿਲਣ ਦੀ ਉਮੀਦ ਹੈ। ਫਿਰ ਇਹ ਐਫ-1 ਟੀਮ ਨੂੰ ਇਸ ਬਾਲਣ ਦੀ ਸਪਲਾਈ ਕਰਨ ਲਈ ਸ਼ੈਲ ਵਰਗੀਆਂ ਗਲੋਬਲ ਕੰਪਨੀਆਂ ਨਾਲ ਮੁਕਾਬਲਾ ਕਰੇਗਾ। ਆਈ.ਓ.ਸੀ. ਕੋਲ ਪਹਿਲਾਂ ਹੀ ਤਿੰਨ ਬ੍ਰਾਂਡੇਡ ਬਾਲਣ ਹਨ। ਇਸ ’ਚ ਸੱਭ ਤੋਂ ਵੱਧ ਵਿਕਣ ਵਾਲਾ ਐਕਸਟ੍ਰਾਗ੍ਰੀਨ ਡੀਜ਼ਲ ਵੀ ਸ਼ਾਮਲ ਹੈ। ‘ਫਾਰਮੂਲਾ ਵਨ’ ਫ਼ਿਊਲ ਅਜਿਹਾ ਹੈ ਜੋ ਕਾਫ਼ੀ ਕਮਾਲ ਦਾ ਪ੍ਰਦਰਸ਼ਨ ਦਿੰਦਾ ਹੈ। ਵੈਦਿਆ ਨੇ ਕਿਹਾ ਕਿ ਕੰਪਨੀ ਨੇ ‘ਸਟੋਰਮ’ ਪਟਰੌਲ ਦੀ ਸ਼ੁਰੂਆਤ ਨਾਲ ਰੇਸਿੰਗ ਸੈਗਮੈਂਟ ’ਚ ਪ੍ਰਵੇਸ਼ ਕੀਤਾ ਹੈ। ‘ਸਟੋਰਮ’ ਦੀ ਵਰਤੋਂ ‘ਮੋਟਰਸਾਈਕਲ ਰੇਸਿੰਗ’ ਫੀਲਡ ’ਚ ਕੀਤੀ ਜਾਂਦੀ ਹੈ।

(For more Punjabi news apart from Indian Oil Corporation To Produce F1 Racing Fuel In Next Three Months, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement