ਸੈਂਸੈਕਸ ਤੇ ਨਿਫਟੀ ’ਚ ਭਾਰੀ ਗਿਰਾਵਟ, ਤੇਲ ਅਤੇ ਗੈਸ, ਉਦਯੋਗਿਕ ਸ਼ੇਅਰਾਂ ’ਤੇ ਰਿਹਾ ਵਿਕਰੀ ਦਾ ਦਬਾਅ 
Published : Mar 10, 2025, 10:32 pm IST
Updated : Mar 10, 2025, 10:32 pm IST
SHARE ARTICLE
Share Market Update
Share Market Update

ਰੁਪਏ ਦੀ ਕੀਮਤ ’ਚ ਇਕ ਮਹੀਨੇ ਦੀ ਸੱਭ ਤੋਂ ਵੱਡੀ ਗਿਰਾਵਟ

ਮੁੰਬਈ : ਉਦਯੋਗਿਕ ਅਤੇ ਤੇਲ ਗੈਸ ਸ਼ੇਅਰਾਂ ’ਚ ਵਿਕਰੀ ਕਾਰਨ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਤੇਜ਼ੀ ਮਗਰੋਂ ਵੀ ਡਿੱਗ ਕੇ ਬੰਦ ਹੋਏ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 217.41 ਅੰਕ ਯਾਨੀ 0.29 ਫੀ ਸਦੀ ਡਿੱਗ ਕੇ 74,115.17 ਅੰਕ ’ਤੇ ਬੰਦ ਹੋਇਆ। 

ਸੂਚਕ ਅੰਕ ਤੇਜ਼ੀ ਨਾਲ ਖੁੱਲ੍ਹਿਆ ਅਤੇ ਦਿਨ ਦੌਰਾਨ 74741.25 ਦੇ ਉੱਚੇ ਪੱਧਰ ਨੂੰ ਛੂਹ ਗਿਆ। ਹਾਲਾਂਕਿ ਕਾਰੋਬਾਰ ਤੋਂ ਪਹਿਲਾਂ ਦੇ ਸੈਸ਼ਨ ’ਚ ਵਿਕਰੀ ਦਾ ਦਬਾਅ ਰਿਹਾ, ਜਿਸ ਨਾਲ ਇੰਡੈਕਸ 310.34 ਅੰਕ ਯਾਨੀ 0.41 ਫੀ ਸਦੀ ਡਿੱਗ ਕੇ 74,022.24 ਅੰਕ ਦੇ ਹੇਠਲੇ ਪੱਧਰ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 92.20 ਅੰਕ ਯਾਨੀ 0.41 ਫੀ ਸਦੀ ਦੀ ਗਿਰਾਵਟ ਨਾਲ 22,460.30 ਦੇ ਪੱਧਰ ’ਤੇ ਬੰਦ ਹੋਇਆ। 

ਸੈਂਸੈਕਸ ਦੀਆਂ 30 ਕੰਪਨੀਆਂ ’ਚ ਇੰਡਸਇੰਡ ਬੈਂਕ, ਜ਼ੋਮੈਟੋ, ਲਾਰਸਨ ਟੂਬਰੋ, ਟਾਈਟਨ ਮਹਿੰਦਰਾ, ਮਹਿੰਦਰਾ ਬਜਾਜ ਫਾਈਨਾਂਸ, ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ, ਟੈਕ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। 

ਦੂਜੇ ਪਾਸੇ ਪਾਵਰ ਗ੍ਰਿਡ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਨੈਸਲੇ ਇੰਡੀਆ, ਏਸ਼ੀਅਨ ਪੇਂਟਸ, ਆਈ.ਟੀ. ਸੀ, ਸਨ ਫਾਰਮਾਸਿਊਟੀਕਲਜ਼ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ’ਚ ਵਾਧਾ ਹੋਇਆ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਮਰੀਕਾ ’ਚ ਬੇਰੁਜ਼ਗਾਰੀ ਦਰ ਅਤੇ ਟੈਰਿਫ ’ਚ ਵਾਧੇ ਨਾਲ ਬਾਜ਼ਾਰ ਦੀ ਧਾਰਨਾ ’ਚ ਗਿਰਾਵਟ ਜਾਰੀ ਹੈ, ਜਿਸ ਨਾਲ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਨਾਇਰ ਨੇ ਕਿਹਾ ਕਿ ਘਰੇਲੂ ਮੈਕਰੋ ਨਿਵੇਸ਼ਕਾਂ ਨੂੰ ਥੋੜ੍ਹੇ ਸਮੇਂ ਲਈ ਸਾਵਧਾਨੀ ਨਾਲ ਗਿਰਾਵਟ ਵਾਲੇ ਸ਼ੇਅਰਾਂ ਨੂੰ ਇਕੱਠਾ ਕਰਨਾ ਸ਼ੁਰੂ ਕਰਨ ਦੇ ਪੱਖ ਵਿਚ ਹਨ, ਜਦਕਿ ਲੰਬੀ ਮਿਆਦ ਆਕਰਸ਼ਕ ਜਾਪਦੀ ਹੈ। ਬੀਐਸਈ ’ਤੇ 2877 ਸ਼ੇਅਰਾਂ ’ਚ ਗਿਰਾਵਟ ਆਈ, ਜਦਕਿ 1203 ਉੱਨਤ ਅਤੇ 149 ’ਚ ਕੋਈ ਤਬਦੀਲੀ ਨਹੀਂ ਹੋਈ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.34 ਫੀ ਸਦੀ ਦੀ ਤੇਜ਼ੀ ਨਾਲ 70.60 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। 

ਡਾਲਰ ਦੇ ਮੁਕਾਬਲੇ ਰੁਪਿਆ 36 ਪੈਸੇ ਡਿੱਗ ਕੇ 87.31 ਦੇ ਪੱਧਰ ’ਤੇ ਬੰਦ ਹੋਇਆ

ਮੁੰਬਈ : ਦੁਨੀਆਂ ਭਰ ’ਚ ਟੈਰਿਫ ਅਨਿਸ਼ਚਿਤਤਾ ਅਤੇ ਵਿਦੇਸ਼ੀ ਫੰਡਾਂ ਦੀ ਨਿਰੰਤਰ ਨਿਕਾਸੀ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ’ਚ ਅਸਥਿਰਤਾ ਕਾਰਨ ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 36 ਪੈਸੇ ਦੀ ਗਿਰਾਵਟ ਨਾਲ 87.31 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕਮਜ਼ੋਰ ਅਮਰੀਕੀ ਮੁਦਰਾ ਸਥਾਨਕ ਇਕਾਈ ਨੂੰ ਸਮਰਥਨ ਦੇਣ ਵਿਚ ਅਸਫਲ ਰਹੀ ਕਿਉਂਕਿ ਘਰੇਲੂ ਸ਼ੇਅਰ ਬਾਜ਼ਾਰ ਵਿਚ ਵਿਕਰੀ ਨੇ ਧਾਰਨਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਘਰੇਲੂ ਮੁਦਰਾ ’ਚ ਡਾਲਰ ਦੇ ਮੁਕਾਬਲੇ ਇਕ ਦਿਨ ’ਚ 39 ਪੈਸੇ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

Tags: share market

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement