
ਸਕਾਰਾਤਮਕ ਵਿਸ਼ਵ ਰੁਝਾਨ ਦੇ ਨਾਲ ਸੌਦੇ ਵਧਾਉਣ ਨਾਲ ਅੱਜ ਵਾਯਦਾ ਕਾਰੋਬਾਰ 'ਚ ਸੋਨਾ 0.13 ਫ਼ੀ ਸਦੀ ਵਧ ਕੇ 31,350 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ....
ਨਵੀਂ ਦਿੱਲੀ, 10 ਮਈ : ਸਕਾਰਾਤਮਕ ਵਿਸ਼ਵ ਰੁਝਾਨ ਦੇ ਨਾਲ ਸੌਦੇ ਵਧਾਉਣ ਨਾਲ ਅੱਜ ਵਾਯਦਾ ਕਾਰੋਬਾਰ 'ਚ ਸੋਨਾ 0.13 ਫ਼ੀ ਸਦੀ ਵਧ ਕੇ 31,350 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ 'ਚ ਜੂਨ ਡਿਲੀਵਰੀ ਸੋਨਾ 41 ਰੁਪਏ ਯਾਨੀ 0.13 ਫ਼ੀ ਸਦੀ ਵਧ ਕੇ 31,350 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਇਸ ਵਿੱਚ 192 ਲਾਟ ਦਾ ਕਾਰੋਬਾਰ ਹੋਇਆ। ਇਸ ਪ੍ਰਕਾਰ ,
Gold rise by 0.13 percent
ਅਗਸਤ ਡਿਲੀਵਰੀ ਸੋਨਾ 33 ਰੁਪਏ ਯਾਨੀ 0.10 ਫ਼ੀ ਸਦੀ ਦੀ ਵਾਧੇ ਨਾਲ 31,580 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਇਸ 'ਚ 17 ਲਾਟ ਦਾ ਕਾਰੋਬਾਰ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਤਾਜ਼ੇ ਸੌਦੇ ਕਰਨ ਨਾਲ ਮਜ਼ਬੂਤ ਵਿਸ਼ਵ ਰੁਝਾਨ ਨਾਲ ਵਾਯਦਾ ਕਾਰੋਬਾਰ ਵਿਚ ਸੋਨੇ ਦੇ ਭਾਅ ਵਿਚ ਤੇਜ਼ੀ ਰਹੀ। ਵਿਸ਼ਵ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.18 ਫ਼ੀ ਸਦੀ ਵਧ ਕੇ 1,314.50 ਡਾਲਰ ਪ੍ਰਤੀ ਔਂਸਤ 'ਤੇ ਰਿਹਾ।