ਸਰਕਾਰੀ ਬੈਂਕਾਂ ਦੇ ਨਾਲ ਨਿਰਮਲਾ ਸੀਤਾਰਮਣ ਦੀ ਬੈਠਕ ਕੱਲ, ਗਾਹਕਾਂ ਨੂੰ ਰਾਹਤ ਦੇਣ 'ਤੇ ਹੋਵੇਗੀ ਚਰਚਾ
Published : May 10, 2020, 6:16 pm IST
Updated : May 10, 2020, 6:16 pm IST
SHARE ARTICLE
Photo
Photo

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੋਮਵਾਰ ਨੂੰ ਸਰਕਾਰੀ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਬੈਠਕ ਕਰੇਗੀ।

ਨਵੀ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੋਮਵਾਰ ਨੂੰ ਸਰਕਾਰੀ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਬੈਠਕ ਕਰੇਗੀ। ਕੋਰੋਨਾ ਸੰਕਟ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ, ਬੈਠਕ ਵਿਚ ਇਸ 'ਤੇ ਚਰਚਾ ਹੋਵੇਗੀ।

Nirmala SitaramanNirmala Sitaraman

ਖ਼ਬਰਾਂ ਮੁਤਾਬਕ ਬੈਠਕ ਵਿਚ ਕਰਜ਼ਾ ਲੈਣ ਵਾਲਿਆਂ ਤੱਕ ਵਿਆਜ ਦਰ ਦੀ ਕਮੀਂ ਦਾ ਫਾਇਦਾ ਪਹੁੰਚਾਉਣ ਅਤੇ ਕਰਜ਼ਿਆਂ ਦੀਆਂ ਕਿਸ਼ਤਾਂ ਦੀ ਮੁੜ ਅਦਾਇਗੀ ਲਈ ਬੈਂਕਾਂ ਵੱਲੋਂ ਰਾਹਤ ਦੇਣ ਦੀ ਯੋਜਨਾ ਦੀ ਵੀ ਸਮੀਖਿਆ ਕੀਤੀ ਜਾਵੇਗੀ। 

Nirmala SitaramanNirmala Sitaraman

ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ 27 ਮਾਰਚ ਨੂੰ ਅਪਣੀ ਨੀਤੀਗਤ ਵਿਆਜ ਦਰ (ਰੈਪੋ ਰੇਟ) ਵਿਚ 0.75 ਫੀਸਦੀ ਦੀ ਵੱਡੀ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ ਰਿਜ਼ਰਵ ਬੈਂਕਾਂ ਤੋਂ ਲੌਕਡਾਊਨ ਕਾਰਨ ਪ੍ਰਭਾਵਤ ਕਰਜ਼ਦਾਰਾਂ ਨੂੰ 3 ਮਹੀਨਿਆਂ ਤੱਕ ਕਿਸ਼ਤਾਂ ਦੀ ਮੁੜ ਅਦਾਇਗੀ ਵਿਚ ਵੀ ਰਾਹਤ ਦੇਣ ਦਾ ਐਲਾਨ ਕੀਤਾ ਸੀ।

Rbi corona virusRbi

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਸੀ। ਉਹਨਾਂ ਨੇ ਬੈਠਕ ਵਿਚ ਆਰਥਕ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਕੇਂਦਰੀ ਬੈਂਕ ਵੱਲੋਂ ਐਲਾਨੇ ਗਏ ਵੱਖ-ਵੱਖ ਮੁਲਤਵੀਕਰਨ ਵਰਗੇ ਸਹਾਇਤਾ ਉਪਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ।

Shaktikant DasShaktikant Das

ਬੈਠਕ ਵਿਚ ਰਿਵਰਸ ਰੈਪੋ ਰੇਟ ਦੇ ਜ਼ਰੀਏ ਬੈਂਕਾਂ ਲਈ ਹੋਰ ਪੂੰਜੀ ਦੀ ਵਿਵਸਥਾ ਦੇ ਮੁੱਦੇ 'ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਅਤੇ ਛੋਟੀਆਂ ਵਿੱਤੀ ਸੰਸਥਾਵਾਂ ਲਈ ਟੀਐਲਟੀਆਰਓ ਦੀ ਤਰੱਕੀ ਅਤੇ ਕੋਵਿਡ -19 ਐਮਰਜੈਂਸੀ ਲੋਨ ਸਹੂਲਤ ਅਧੀਨ ਕਰਜ਼ਿਆਂ ਦੇ ਅਲਾਟਮੈਂਟ ਦੀ ਵੀ ਸਮੀਖਿਆ ਕੀਤੀ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement