ਇਹ ਦਾਅਵਾ ਕੀਤਾ ਗਿਆ ਸੀ ਕਿ ਵਟਸਐਪ ਨੇ ਇੱਕ ਉਪਭੋਗਤਾ ਦੇ ਮਾਈਕ੍ਰੋਫੋਨ ਨੂੰ ਐਕਸੈਸ ਕੀਤਾ ਜਦੋਂ ਉਪਭੋਗਤਾ ਸੌਂ ਰਿਹਾ ਸੀ।
ਨਵੀਂ ਦਿੱਲੀ : ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁਧਵਾਰ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦਾਅਵਿਆਂ ਦੀ ਜਾਂਚ ਕਰੇਗੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਕੋਲ ਸਮਾਰਟਫੋਨ ਉਪਭੋਗਤਾਵਾਂ ਦੇ ਮਾਈਕ੍ਰੋਫੋਨ ਤੱਕ ਪਹੁੰਚ ਹੈ ਜਦੋਂ ਉਹ ਵਰਤੋਂ ਵਿਚ ਨਹੀਂ ਹਨ।
ਮੰਤਰੀ ਨੇ ਟਵਿਟਰ 'ਤੇ ਲਿਖਿਆ ਕਿ ਜਿਵੇਂ ਕਿ ਇੱਕ ਨਵਾਂ ਡਿਜੀਟਲ ਨਿੱਜੀ ਸੂਚਨਾ ਸੁਰੱਖਿਆ ਬਿੱਲ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਸਰਕਾਰ ਨਿੱਜੀ ਜਾਣਕਾਰੀ ਦੀ ਗੋਪਨੀਯਤਾ ਦੀ ਕਥਿਤ ਉਲੰਘਣਾ ਦੀ ਜਾਂਚ ਕਰੇਗੀ।
ਇਹ ਦਾਅਵਾ ਕੀਤਾ ਗਿਆ ਸੀ ਕਿ ਵਟਸਐਪ ਨੇ ਇੱਕ ਉਪਭੋਗਤਾ ਦੇ ਮਾਈਕ੍ਰੋਫੋਨ ਨੂੰ ਐਕਸੈਸ ਕੀਤਾ ਜਦੋਂ ਉਪਭੋਗਤਾ ਸੌਂ ਰਿਹਾ ਸੀ।
ਸ਼ਨੀਵਾਰ ਨੂੰ, ਟਵਿਟਰ ਦੇ ਇੰਜੀਨੀਅਰਿੰਗ ਦੇ ਨਿਰਦੇਸ਼ਕ, ਫੋਡ ਡਾਬਿਰੀ ਨੇ ਕਿਹਾ, "ਕੀ ਹੋ ਰਿਹਾ ਹੈ... ਵਟਸਐਪ ਬੈਕਗ੍ਰਾਉਂਡ ਵਿਚ ਮਾਈਕ੍ਰੋਫੋਨ ਦੀ ਵਰਤੋਂ ਕਰ ਰਿਹਾ ਸੀ।" ਇਹ ਉਸ ਸਮੇਂ ਹੋ ਰਿਹਾ ਸੀ ਜਦੋਂ ਮੈਂ ਸੌਂ ਰਿਹਾ ਸੀ ਅਤੇ ਮੈਨੂੰ ਸਵੇਰੇ 6 ਵਜੇ ਉੱਠਣ 'ਤੇ ਪਤਾ ਲੱਗਾ।
ਦਾਬਿਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੰਦਰਸ਼ੇਖਰ ਨੇ ਕਿਹਾ, ''ਇਸ ਤਰ੍ਹਾਂ ਦੀ ਉਲੰਘਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇਹ ਨਿੱਜਤਾ ਦੀ ਉਲੰਘਣਾ ਹੈ।"
ਉਨ੍ਹਾਂ ਨੇ ਕਿਹਾ "ਅਸੀਂ ਤੁਰੰਤ ਇਸ ਦੀ ਜਾਂਚ ਕਰਾਂਗੇ ਅਤੇ ਨਿੱਜੀ ਜਾਣਕਾਰੀ ਦੀ ਗੁਪਤਤਾ ਦੀ ਕਿਸੇ ਵੀ ਉਲੰਘਣਾ 'ਤੇ ਕਾਰਵਾਈ ਕਰਾਂਗੇ।
ਦਾਬੀਰੀ ਦਾ ਇਹ ਟਵੀਟ ਵਾਇਰਲ ਹੋ ਗਿਆ ਹੈ। ਇਸ ਨੂੰ 65 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁਕਾ ਹੈ।
ਦੂਜੇ ਪਾਸੇ ਵਟਸਐਪ ਨੇ ਕਿਹਾ ਹੈ ਕਿ ਉਹ ਪਿਛਲੇ 24 ਘੰਟਿਆਂ ਤੋਂ ਇਸ ਸਮੱਸਿਆ ਬਾਰੇ ਪੋਸਟ ਕਰਨ ਵਾਲੇ ਟਵਿਟਰ ਇੰਜੀਨੀਅਰ ਦੇ ਸੰਪਰਕ ਵਿਚ ਹੈ।
ਵਟਸਐਪ ਨੇ ਇਕ ਟਵੀਟ 'ਚ ਕਿਹਾ, ''ਸਾਡਾ ਮੰਨਣਾ ਹੈ ਕਿ ਇਹ ਐਂਡ੍ਰਾਇਡ 'ਤੇ ਇਕ ਵਾਇਰਸ ਹੈ ਜੋ ਉਨ੍ਹਾਂ ਦੇ ਪ੍ਰਾਈਵੇਸੀ ਡੈਸ਼ਬੋਰਡ 'ਚ ਗਲਤ ਤਰੀਕੇ ਨਾਲ ਜਾਣਕਾਰੀ ਉਪਲਬਧ ਕਰਾਉਂਦਾ ਹੈ। ਗੂਗਲ ਨੂੰ ਇਸ ਦੀ ਜਾਂਚ ਕਰਨ ਅਤੇ ਇਸ ਨਾਲ ਨਜਿੱਠਣ ਲਈ ਜ਼ਰੂਰੀ ਸੁਧਾਰ ਕਰਨ ਲਈ ਕਿਹਾ ਗਿਆ ਹੈ।
ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਯੂਜ਼ਰ ਦਾ ਆਪਣੇ ਮਾਈਕ ਦੀ ਸੈਟਿੰਗ 'ਤੇ ਪੂਰਾ ਕੰਟਰੋਲ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ, “ਇੱਕ ਵਾਰ ਇਜਾਜ਼ਤ ਮਿਲਣ ਤੋਂ ਬਾਅਦ, ਵਟਸਐਪ ਮਾਈਕ ਨੂੰ ਸਿਰਫ਼ ਉਦੋਂ ਹੀ ਐਕਸੈਸ ਕਰਦਾ ਹੈ ਜਦੋਂ ਕੋਈ ਉਪਭੋਗਤਾ ਕਾਲ ਕਰ ਰਿਹਾ ਹੁੰਦਾ ਹੈ ਜਾਂ ਵਾਇਸ ਨੋਟ ਜਾਂ ਵੀਡੀਓ ਰਿਕਾਰਡ ਕਰ ਰਿਹਾ ਹੁੰਦਾ ਹੈ। ਫਿਰ ਵੀ ਗੱਲਬਾਤ ਅਤੇ ਹੋਰ ਜਾਣਕਾਰੀ 'ਐਂਡ-ਟੂ-ਐਂਡ ਇਨਕ੍ਰਿਪਸ਼ਨ' ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ। ਇਸ ਲਈ ਵਟਸਐਪ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦਾ।"
ਟਵਿਟਰ ਨਾਲ ਕੰਮ ਕਰਨ ਵਾਲੇ ਇੰਜੀਨੀਅਰ ਨੇ ਆਪਣੇ ਫੋਨ ਤੋਂ ਸਕਰੀਨਸ਼ਾਟ ਸ਼ੇਅਰ ਕੀਤੇ ਹਨ। ਇਨ੍ਹਾਂ ਵਿਚ ਵਟਸਐਪ ਨੂੰ ਕਈ ਵਾਰ ਇੰਜਨੀਅਰ ਦੇ ਹੈਂਡਸੈੱਟ ਦੇ ਮਾਈਕ੍ਰੋਫੋਨ ਦੀ ਵਰਤੋਂ ਕਰਦਿਆਂ ਦਿਖਾਇਆ ਗਿਆ ਸੀ ਜਦੋਂ ਉਹ ਸੌਂ ਰਿਹਾ ਸੀ।ਇਨ੍ਹਾਂ ਸਕ੍ਰੀਨਸ਼ੌਟਸ ਤੋਂ ਬਾਅਦ ਟੇਸਲਾ ਇੰਕ ਦੇ ਮੁਖੀ ਐਲੋਨ ਮਸਕ ਸਮੇਤ ਟਵਿਟਰ ਉਪਭੋਗਤਾਵਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਮਸਕ ਨੇ ਕਿਹਾ ਕਿ ਵਟਸਐਪ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।
ਭਾਰਤ ਵਿੱਚ ਵਟਸਐਪ ਕਈ ਮੁੱਦਿਆਂ ਨੂੰ ਲੈ ਕੇ ਜਾਂਚ ਦੇ ਘੇਰੇ ਵਿਚ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਦੋ ਘੰਟੇ ਤੱਕ ਸੇਵਾ ਵਿੱਚ ਵਿਘਨ ਪੈਣ ਤੋਂ ਬਾਅਦ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵਿਘਨ ਦੇ ਕਾਰਨਾਂ ਬਾਰੇ ਦਸਣ ਲਈ ਕਿਹਾ ਸੀ।
 
                    
                