ਅਮਰੀਕੀਆਂ ਨੂੰ ਪੰਜ ਸਾਲਾ ਵੀਜ਼ਾ ਦੇਵੇਗਾ ਪਾਕਿ
Published : Jun 10, 2019, 7:08 pm IST
Updated : Jun 10, 2019, 7:08 pm IST
SHARE ARTICLE
Pakistan to issue five-year visas to Americans
Pakistan to issue five-year visas to Americans

ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਹੋਵੇਗਾ ਫ਼ਾਇਦਾ 

ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਾਗਰਿਕਾਂ ਨੂੰ ਪੰਜ ਸਾਲ ਦਾ 'ਮਲਟੀਪਲ ਦਾਖ਼ਲਾ' ਵੀਜ਼ਾ ਦੇਣ ਦਾ ਫ਼ੈਸਲਾ ਕੀਤੀ ਹੈ। ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦ ਮਾਰਚ ਮਹੀਨੇ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਨਾਗਰਿਕਾਂ ਲਈ ਵੀਜ਼ੇ ਦੀ ਮਾਨਤਾ ਦਾ ਸਮਾਂ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿਤਾ ਹੈ। ਪਿਛਲੇ ਮਹੀਨੇ ਭੇਜੇ ਗਏ ਇਸ ਨੋਟ ਵਿਚ ਵਿਦੇਸ਼ ਮੰਤਰਾਲੇ ਨੇ ਅਮਰੀਕਾ ਸਥਿਤ ਪਾਕਿਸਤਾਨੀ ਮਿਸ਼ਨਾਂ ਨੂੰ ਸਲਾਹ ਦਿਤੀ ਕਿ ਅਮਰੀਕੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਨਵੀਂ ਨੀਤੀ ਦਾ ਪਾਲਨ ਕੀਤਾ ਜਾਵੇ।

Pakistan to issue five-year visas to AmericansPakistan to issue five-year visas to Americans

ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜ ਸਾਲਾ ਵੀਜ਼ੇ ਨਾਲ ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਫ਼ਾਇਦਾ ਹੋਵੇਗਾ। ਇਹ ਵੀਜ਼ਾ ਨੀਤੀ ਸੈਲਾਨੀ ਅਤੇ ਕਾਰੋਬਾਰ ਵਿਚ ਸੁਧਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਯੋਜਨਾ ਦੇ ਅਨੁਸਾਰ ਹੈ। ਅਧਿਕਾਰੀ ਨੇ ਦਸਿਆ ਕਿ ਹੋ ਸਕਦਾ ਹੈ ਕਿ ਅਮਰੀਕਾ ਵੀ ਅਪਣੇ ਵਲੋਂ ਅਜਿਹੇ ਹੀ ਕਦਮ ਚੁੱਕੇ।

VisaVisa

ਅਮਰੀਕਾ ਲੰਮੇਂ ਸਮੇਂ ਤੋਂ ਪਾਕਿਸਤਾਨ ਦੀ ਵੀਜ਼ਾ ਨੀਤੀ ਵਿਚ ਬਦਲਾਅ ਕਰਨ ਦੀ ਮੰਗ ਕਰ ਰਿਹਾ ਸੀ ਅਤੇ ਜਦ ਪਾਕਿਸਤਾਨ ਨੇ ਇਸ 'ਤੇ ਕੋਈ ਕਦਮ ਨਹੀਂ ਚੁੱਕਿਆ ਤਾਂ ਹਾਲ ਹੀ ਵਿਚ ਅਮਰੀਕਾ ਨੇ ਅਪਣੀ ਹੀ ਨੀਤੀ ਬਦਲ ਦਿਤੀ। ਬੀਤੀ ਪੰਜ ਮਾਰਚ ਨੂੰ ਅਮਰੀਕਾ ਨੇ ਪਾਕਿਸਤਾਨ ਦੇ ਨਾਗਰਿਕਾਂ ਦੇ ਵੀਜ਼ੇ ਦੇ ਸਮੇਂ ਦੀ ਮਾਨਤਾ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿਤੀ ਸੀ।

pakistanPakistan

ਉਸ ਨੇ ਇਹ ਵੀ ਐਲਾਨ ਕੀਤਾ ਸੀ ਕਿ ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ ਨੂੰ ਅਪਣੇ ਯਾਤਰਾ ਪਰਮਿਟ ਦੇ ਨਵੀਨੀਕਰਨ ਤੋਂ ਬਿਨਾਂ ਦੇਸ਼ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਅਪ੍ਰੈਲ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ 10 ਦੇਸ਼ਾਂ ਦੀ ਉਸ ਸੂਚੀ ਵਿਚ ਪਾ ਦਿਤਾ ਸੀ ਜਿਸ ਵਿਚ ਅਜਿਹੇ ਦੇਸ਼ਾਂ ਨੂੰ ਪਾਇਆ ਜਾਂਦਾ ਹੈ ਜੋ ਅਮਰੀਕਾ ਤੋਂ ਵਾਪਸ ਭੇਜ ਦਿਤੇ ਗਏ ਜਾਂ ਤੈਅ ਵੀਜ਼ਾ ਸਮੇਂ ਤੋਂ ਜ਼ਿਆਦਾ ਸਮੇਂ ਤਕ ਅਮਰੀਕਾ ਵਿਚ ਰਹਿਣ ਵਾਲੇ ਅਪਣੇ ਨਾਗਰਿਕਾਂ ਨੂੰ ਵਾਪਲ ਲੈਣ ਤੋਂ ਇਨਕਾਰ ਕਰ ਦਿੰਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement