ਕੋਲਕਾਤਾ ਮੈਟਰੋ : ਬਿਜਲੀ ਕੱਟ ’ਤੇ ਫਸੀ ਰੇਲ ਗੱਡੀ ਨੂੰ ਅਗਲੇ ਸਟੇਸ਼ਨ ’ਤੇ ਲਿਜਾਣ ਲਈ ਨਵੀਂ ਤਕਨੀਕ
Published : Jun 10, 2024, 10:40 pm IST
Updated : Jun 10, 2024, 10:40 pm IST
SHARE ARTICLE
Railway
Railway

ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ

ਕੋਲਕਾਤਾ: ਮੈਟਰੋ ਰੇਲਵੇ ਕੋਲਕਾਤਾ ਬੈਟਰੀ ਅਧਾਰਤ ਤਕਨਾਲੋਜੀ ਦੀ ਵਰਤੋਂ ਕਰਨ ਜਾ ਰਿਹਾ ਹੈ ਜੋ ਮੁਸਾਫ਼ਰਾਂ ਨਾਲ ਭਰੀ ਰੇਲ ਗੱਡੀ ਨੂੰ ਅਚਾਨਕ ਬਿਜਲੀ ਬੰਦ ਹੋਣ ਦੀ ਸੂਰਤ ’ਚ ਨੇੜਲੇ ਸਟੇਸ਼ਨ ਤਕ ਪਹੁੰਚਣ ’ਚ ਮਦਦ ਕਰੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ ਕਿ ਦੇਸ਼ ’ਚ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। 

ਕੋਲਕਾਤਾ ਨੂੰ ਉੱਤਰ ਤੋਂ ਦੱਖਣ ਨਾਲ ਜੋੜਨ ਵਾਲੇ ਦੱਖਣੇਸ਼ਵਰ-ਨਿਊ ਗਰੀਆ ਕੋਰੀਡੋਰ (ਬਲੂ ਲਾਈਨ) ’ਤੇ ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ। ਮੈਟਰੋ ਦੇ ਇਕ ਬੁਲਾਰੇ ਨੇ ਕਿਹਾ ਕਿ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਊਰਜਾ ਦੀ ਖਪਤ ਵਿਚ ਸੁਧਾਰ ਕਰਨ ਲਈ ਇਹ ਸਹੂਲਤ ਦੇਸ਼ ਵਿਚ ਅਪਣੀ ਕਿਸਮ ਦੀ ਪਹਿਲੀ ਪਹਿਲ ਹੋਵੇਗੀ। 

ਭਾਰਤ ਦੀ ਸੱਭ ਤੋਂ ਪੁਰਾਣੀ ਮੈਟਰੋ ਸੇਵਾ ਬਲੂ ਲਾਈਨ ’ਤੇ ਨਵੀਂ ਤਕਨਾਲੋਜੀ ਨੂੰ ਇਨਵਰਟਰ ਅਤੇ ਐਡਵਾਂਸਡ ਕੈਮਿਸਟਰੀ ਸੈੱਲ (ਏ.ਸੀ.ਸੀ.) ਬੈਟਰੀਆਂ ਦੇ ਸੁਮੇਲ ਦੀ ਵਰਤੋਂ ਨਾਲ ਬਣਾਇਆ ਜਾਵੇਗਾ। ਏ.ਸੀ.ਸੀ. ਇਕ ਨਵੀਂ ਪੀੜ੍ਹੀ ਦੀ ਉੱਨਤ ਊਰਜਾ ਭੰਡਾਰਨ ਤਕਨਾਲੋਜੀ ਹੈ ਜੋ ਇਲੈਕਟ੍ਰੋਕੈਮੀਕਲ ਜਾਂ ਰਸਾਇਣਕ ਊਰਜਾ ਦੇ ਰੂਪ ’ਚ ਬਿਜਲੀ ਊਰਜਾ ਨੂੰ ਸਟੋਰ ਕਰ ਸਕਦੀ ਹੈ ਅਤੇ ਲੋੜ ਪੈਣ ’ਤੇ ਇਸ ਨੂੰ ਵਾਪਸ ਬਿਜਲੀ ਊਰਜਾ ’ਚ ਬਦਲ ਸਕਦੀ ਹੈ। 

ਕੇਂਦਰ ਸਰਕਾਰ ਨੇ ਸਾਲ 2021 ’ਚ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬਜਟ ਖਰਚ ਨਾਲ ਨੈਸ਼ਨਲ ਐਡਵਾਂਸਡ ਕੈਮੀਕਲਜ਼ ਬੈਟਰੀ ਸਟੋਰੇਜ ਪ੍ਰੋਗਰਾਮ ਨੂੰ ਮਨਜ਼ੂਰੀ ਦਿਤੀ ਸੀ। ਇਸ ਦੀ ਵਰਤੋਂ ਸੱਭ ਤੋਂ ਪਹਿਲਾਂ ਕੋਲਕਾਤਾ ਮੈਟਰੋ ’ਚ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement