
ਰੀਕਾਰਡ 1.71 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਕੀਮਤ
ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਸ਼ੁਕਰਵਾਰ ਨੂੰ ਚਾਂਦੀ ਦੀਆਂ ਕੀਮਤਾਂ ’ਚ ਇਕ ਦਿਨ ਦਾ ਸੰਭਾਵਤ ਸੱਭ ਤੋਂ ਵੱਧ ਉਛਾਲ ਵੇਖਿਆ ਗਿਆ। 8,500 ਰੁਪਏ ਦੇ ਵੱਡੇ ਵਾਧੇ ਨਾਲ ਚਾਂਦੀ ਦੀ ਕੀਮਤ ਨੇ 1,71,500 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਨਵਾਂ ਰੀਕਾਰਡ ਛੂਹ ਗਿਆ।
ਪਿਛਲੇ ਤਿੰਨ ਸੈਸ਼ਨਾਂ ’ਚ ਚਾਂਦੀ ਦੀਆਂ ਕੀਮਤਾਂ ’ਚ 17,500 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੋਨੇ ਦੀਆਂ ਕੀਮਤਾਂ ਅਪਣੇ ਰੀਕਾਰਡ ਉੱਚੇ ਪੱਧਰ ਤੋਂ ਥੋੜ੍ਹਾ ਹੇਠਾਂ ਡਿਗ ਗਈਆਂ। ਸ਼ੁਕਰਵਾਰ ਨੂੰ 99.9 ਫੀ ਸਦੀ ਅਤੇ 99.5 ਫੀ ਸਦੀ ਸ਼ੁੱਧਤਾ ਵਾਲੀ ਪੀਲੀ ਧਾਤ 600-600 ਰੁਪਏ ਘਟ ਕੇ ਕ੍ਰਮਵਾਰ 1,26,000 ਰੁਪਏ ਅਤੇ 1,25,400 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ।