
ਇਸ ਸਬੰਧੀ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਹਨ।
ਨਵੀਂ ਦਿੱਲੀ: ਦੀਵਾਲੀ ਦਾ ਤਿਉਹਾਰ ਇਸ ਵਾਰ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੇ ਚਲਦੇ ਸਰਕਾਰ ਨੇ ਦਿਵਾਲੀ ਮੌਕੇ ਕੇਂਦਰੀ ਕਰਮਚਾਰੀਆਂ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਕਰਮਚਾਰੀਆਂ ਨੂੰ ਸਰਕਾਰ ਵੱਲੋਂ 10 ਹਜ਼ਾਰ ਰੁਪਏ ਦਾ ਉਤਸਵ ਕਾਰਡ ਦਿੱਤਾ ਜਾਏਗਾ। ਇਸ ਸਬੰਧੀ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਹਨ।
SBI ਵਲੋਂ ਉਤਸਵ ਕਾਰਡ ਨੂੰ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਕੇਂਦਰ ਨੇ ਦੁਸਹਿਰੇ ਮੌਕੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਸੀ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਵਿਆਜ਼ ਮੁਕਤ 10,000 ਰੁਪਏ ਦਾ ਐਡਵਾਂਸ ਦੇਣ ਦਾ ਐਲਾਨ ਕੀਤਾ ਸੀ।