EPF Diwali Gift: ਦੀਵਾਲੀ ਮੌਕੇ PF ਖਾਤਾਧਾਰਕਾਂ ਨੂੰ ਵੱਡਾ ਤੋਹਫਾ; ਖਾਤੇ ਵਿਚ ਆ ਰਹੇ ਵਿਆਜ ਦੇ ਪੈਸੇ
Published : Nov 10, 2023, 5:04 pm IST
Updated : Nov 10, 2023, 5:31 pm IST
SHARE ARTICLE
EPF Diwali Gift: EPFO starts crediting interest into PF Accounts
EPF Diwali Gift: EPFO starts crediting interest into PF Accounts

ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ 24 ਕਰੋੜ ਤੋਂ ਵੱਧ ਖਾਤਿਆਂ ਵਿਚ ਵਿਆਜ ਪਹਿਲਾਂ ਹੀ ਜਮ੍ਹਾਂ ਹੋ ਚੁੱਕਾ ਹੈ।

EPF Diwali Gift: ਦੀਵਾਲੀ ਤੋਂ ਪਹਿਲਾਂ PF ਖਾਤਾਧਾਰਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪ੍ਰਾਵੀਡੈਂਟ ਫੰਡ ਖਾਤੇ ਵਿਚ ਵਿਆਜ ਜਮ੍ਹਾ ਕਰਨਾ ਸ਼ੁਰੂ ਕਰ ਦਿਤਾ ਹੈ। ਵਿੱਤੀ ਸਾਲ 2022-23 ਲਈ, EPFO ​​ਗਾਹਕਾਂ ਨੂੰ PF ਖਾਤੇ ਵਿਚ ਨਿਵੇਸ਼ 'ਤੇ 8.15% ਵਿਆਜ ਦਰ ਮਿਲਣ ਜਾ ਰਹੀ ਹੈ।

ਦੱਸ ਦੇਈਏ ਕਿ ਕੁੱਝ ਖਾਤਾਧਾਰਕਾਂ ਦੇ ਖਾਤਿਆਂ 'ਚ ਪਹਿਲਾਂ ਹੀ ਵਿਆਜ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਪਰ EPFO ਨੇ ਕਿਹਾ ਕਿ ਸਾਰੇ ਖਾਤਾਧਾਰਕਾਂ ਦੇ ਖਾਤਿਆਂ 'ਚ ਵਿਆਜ ਦੀ ਰਕਮ ਜਮ੍ਹਾ ਹੋਣ 'ਚ ਸਮਾਂ ਲੱਗ ਸਕਦਾ ਹੈ। ਈਪੀਐਫਓ ਨੇ ਕਿਹਾ, "ਪ੍ਰਕਿਰਿਆ ਪਾਈਪਲਾਈਨ ਵਿਚ ਹੈ ਅਤੇ ਜਲਦੀ ਹੀ ਪੂਰੀ ਕੀਤੀ ਜਾ ਸਕਦੀ ਹੈ। ਜਦੋਂ ਵੀ ਵਿਆਜ ਜਮ੍ਹਾ ਕੀਤਾ ਜਾਵੇਗਾ, ਇਸ ਦਾ ਪੂਰਾ ਭੁਗਤਾਨ ਕੀਤਾ ਜਾਵੇਗਾ। ਵਿਆਜ ਦੀ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਕਿਰਪਾ ਕਰਕੇ ਸਬਰ ਰੱਖੋ" ।

ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ 24 ਕਰੋੜ ਤੋਂ ਵੱਧ ਖਾਤਿਆਂ ਵਿਚ ਵਿਆਜ ਪਹਿਲਾਂ ਹੀ ਜਮ੍ਹਾਂ ਹੋ ਚੁੱਕਾ ਹੈ। ਦੱਸ ਦੇਈਏ ਕਿ ਪੀਐਫ ਦੀ ਵਿਆਜ ਦਰ ਹਰ ਸਾਲ ਈਪੀਐਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੁਆਰਾ ਵਿੱਤ ਮੰਤਰਾਲੇ ਨਾਲ ਸਲਾਹ ਕਰਕੇ ਤੈਅ ਕੀਤੀ ਜਾਂਦੀ ਹੈ। ਇਸ ਸਾਲ, ਜੂਨ ਵਿਚ, EPFO ​​ਨੇ EPF 'ਤੇ ਵਿਆਜ ਦਰ ਵਧਾਉਣ ਦਾ ਐਲਾਨ ਕੀਤਾ ਸੀ।

ਇਕ ਵਾਰ ਵਿਆਜ ਜਮ੍ਹਾ ਹੋਣ ਤੋਂ ਬਾਅਦ ਇਹ EPF ਖਾਤੇ ਵਿਚ ਦਿਖਾਈ ਦੇਵੇਗਾ। ਕੋਈ ਵੀ ਵਿਅਕਤੀ ਟੈਕਸਟ ਮੈਸੇਜ, ਮਿਸਡ ਕਾਲ, ਉਮੰਗ ਐਪ ਅਤੇ ਈਪੀਐਫਓ ਵੈੱਬਸਾਈਟ ਵਰਗੇ ਕਈ ਤਰੀਕਿਆਂ ਰਾਹੀਂ ਪ੍ਰਾਵੀਡੈਂਟ ਫੰਡ ਖਾਤੇ ਦਾ ਬਕਾਇਆ ਚੈੱਕ ਕਰ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement