ਭਾਰਤ ਬਣਿਆ ਦੁਨੀਆਂ ਦਾ 5ਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ : 33 ਸਾਲਾਂ 'ਚ ਸੈਂਸੈਕਸ 60 ਗੁਣਾ ਵਧਿਆ,ਨਿਵੇਸ਼ਕਾਂ ਦੀ ਗਿਣਤੀ 11 ਕਰੋੜ ਤੋਂ ਪਾਰ
Published : Jun 11, 2023, 2:47 pm IST
Updated : Jun 11, 2023, 2:47 pm IST
SHARE ARTICLE
photo
photo

ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਭਾਰੀ ਵਿਕਰੀ ਕਾਰਨ ਇਸ ਸਾਲ ਜਨਵਰੀ ਦੌਰਾਨ ਇਹ ਛੇਵੇਂ ਸਥਾਨ 'ਤੇ ਖਿਸਕ ਗਈ ਸੀ

 

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਨੇ ਹਾਲ ਹੀ ਵਿਚ ਇੱਕ ਵਾਰ ਫਿਰ ਫਰਾਂਸ ਨੂੰ ਪਛਾੜ ਕੇ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ। ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ (24 ਜਨਵਰੀ 2023) ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਭਾਰੀ ਵਿਕਰੀ ਕਾਰਨ ਇਸ ਸਾਲ ਜਨਵਰੀ ਦੌਰਾਨ ਇਹ ਛੇਵੇਂ ਸਥਾਨ 'ਤੇ ਖਿਸਕ ਗਈ ਸੀ। ਪਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਰਿਕਵਰੀ ਅਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਕੀਤੀ ਗਈ ਖ਼ਰੀਦਦਾਰੀ ਦੇ ਆਧਾਰ 'ਤੇ ਭਾਰਤੀ ਸ਼ੇਅਰ ਬਾਜ਼ਾਰ ਆਪਣੀ ਗੁਆਚੀ ਸਥਿਤੀ ਮੁੜ ਹਾਸਲ ਕਰਨ 'ਚ ਕਾਮਯਾਬ ਹੋ ਗਿਆ ਹੈ।

28 ਮਈ 2007 ਨੂੰ ਭਾਰਤੀ ਸਟਾਕ ਮਾਰਕੀਟ ਨੇ ਪਹਿਲੀ ਵਾਰ $1 ਟ੍ਰਿਲੀਅਨ (ਲੱਖ ਕਰੋੜ) ਭਾਵ ਲਗਭਗ 82 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਪ੍ਰਾਪਤ ਕੀਤੀ। ਪਰ ਬਾਜ਼ਾਰ ਨੂੰ 2 ਲੱਖ ਕਰੋੜ ਡਾਲਰ ਯਾਨੀ 164 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਨੂੰ ਛੂਹਣ ਲਈ ਅਗਲੇ 10 ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ।
ਆਖਰਕਾਰ, ਇਹ ਉਡੀਕ 16 ਮਈ 2017 ਨੂੰ ਖ਼ਤਮ ਹੋ ਗਈ, ਜਦੋਂ ਕਿ ਇਸ ਨੂੰ $2 ਲੱਖ ਕਰੋੜ ਤੋਂ $3 ਲੱਖ ਕਰੋੜ ਯਾਨੀ 246 ਲੱਖ ਕਰੋੜ ਰੁਪਏ ਤੱਕ ਦਾ ਸਫ਼ਰ ਕਰਨ ਵਿਚ ਸਿਰਫ਼ 4 ਸਾਲ ਲੱਗੇ। 24 ਮਈ 2021 ਨੂੰ ਭਾਰਤੀ ਸਟਾਕ ਮਾਰਕੀਟ ਨੇ ਪਹਿਲੀ ਵਾਰ $3 ਟ੍ਰਿਲੀਅਨ ਦੀ ਮਾਰਕੀਟ ਕੈਪ ਨੂੰ ਛੂਹਿਆ। ਇੰਨਾ ਹੀ ਨਹੀਂ ਸਟਾਕ ਮਾਰਕੀਟ 'ਚ ਨਿਵੇਸ਼ਕਾਂ ਦੀ ਗਿਣਤੀ ਵੀ 11 ਕਰੋੜ ਨੂੰ ਪਾਰ ਕਰ ਕੇ 11.44 ਕਰੋੜ ਤੱਕ ਪਹੁੰਚ ਗਈ ਹੈ।

25 ਜੁਲਾਈ 1990 ਨੂੰ ਬੀਐਸਈ ਸੈਂਸੈਕਸ ਪਹਿਲੀ ਵਾਰ 1 ਹਜ਼ਾਰ ਦੇ ਪੱਧਰ ਨੂੰ ਛੂਹਿਆ। 1 ਹਜ਼ਾਰ ਤੋਂ 10 ਹਜ਼ਾਰ (6 ਫਰਵਰੀ 2006) ਤੱਕ ਆਉਣ ਲਈ ਲਗਭਗ 16 ਸਾਲ ਲੱਗ ਗਏ। ਪਰ 10 ਹਜ਼ਾਰ ਤੋਂ 60 ਹਜ਼ਾਰ ਤੱਕ ਦਾ ਸਫ਼ਰ ਸਿਰਫ਼ 15 ਸਾਲਾਂ ਵਿਚ ਹੀ ਪੂਰਾ ਹੋ ਗਿਆ।

ਵਰਲਡ ਫੈਡਰੇਸ਼ਨ ਆਫ਼ ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਵਿਸ਼ਵ ਮਾਰਕੀਟ ਕੈਪ ਵਿਚ ਅਮਰੀਕੀ ਬਾਜ਼ਾਰ ਦੀ ਹਿੱਸੇਦਾਰੀ ਲਗਭਗ 41% ਸੀ, ਜਦੋਂ ਕਿ ਭਾਰਤ ਦੀ ਹਿੱਸੇਦਾਰੀ ਸਿਰਫ 3% ਸੀ। ਅਮਰੀਕਾ ਦੀ 55% ਤੋਂ ਵੱਧ ਆਬਾਦੀ ਉਥੋਂ ਦੇ ਸ਼ੇਅਰ ਬਾਜ਼ਾਰਾਂ ਨਾਲ ਜੁੜੀ ਹੋਈ ਹੈ, ਜਦੋਂ ਕਿ ਭਾਰਤ ਵਿਚ ਇਹ ਅੰਕੜਾ ਸਿਰਫ਼ 3% ਹੈ। ਪਰ ਇਸ ਦਾ ਮਤਲਬ ਇਹ ਵੀ ਹੈ ਕਿ ਭਾਰਤੀ ਸਟਾਕ ਮਾਰਕੀਟ ਵਿਚ ਅਜੇ ਵੀ ਬਹੁਤ ਸੰਭਾਵਨਾਵਾਂ ਬਚੀਆਂ ਹਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement