ਈ-ਵਣਜ ਕਾਰੋਬਾਰ 'ਚ ਉਤਰੇਗਾ ਬੈਂਕ ਆਫ਼ ਬੜੌਦਾ
Published : Jul 11, 2019, 7:37 pm IST
Updated : Jul 11, 2019, 7:37 pm IST
SHARE ARTICLE
Bank of Baroda to foray into e-commerce business
Bank of Baroda to foray into e-commerce business

ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ।

ਨਵੀਂ ਦਿੱਲੀ : ਜਨਤਕ ਖੇਤਰ ਦੇ ਬੜੌਦਾ ਬੈਂਕ ਜਲਦ ਹੀ ਇਕ ਆਨਲਾਈਨ ਬਾਜ਼ਾਰ ਖੋਲ੍ਹਣ ਜਾ ਰਿਹਾ ਹੈ, ਜਿੱਥੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਅਤੇ ਖੇਤੀ ਨਾਲ ਸਬੰਧਤ ਕਈ ਉਤਪਾਦ ਪੇਸ਼ ਕੀਤੇ ਜਾਣਗੇ। ਬੜੌਦਾ ਬੈਂਕ ਦੀ ਯੋਜਨਾ ਗਾਹਕਾਂ ਦੀਆਂ ਰੋਜ਼ਾਨਾ ਲੋੜਾਂ ਤੇ ਲਾਈਫ ਸਟਾਈਲ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸੇਵਾਵਾਂ ਨੂੰ ਪੂਰਾ ਕਰਨ ਲਈ ਇਕ ਆਨਲਾਈਨ ਮਾਰਕੀਟ ਖੋਲ੍ਹਣ ਦੀ ਹੈ।

Bank of BarodaBank of Baroda

ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ। ਬੈਂਕ ਨੇ ਕਿਹਾ ਕਿ ਉਹ ਅਪਣੇ ਈ-ਕਾਮਰਸ ਪਲੇਟਫ਼ਾਰਮ 'ਤੇ ਵੱਖ-ਵੱਖ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਅਤੇ ਖੇਤੀ-ਸਬੰਧੀ ਉਤਪਾਦ ਪੇਸ਼ ਕਰੇਗਾ। ਸਾਥੀ ਦਾ ਕੰਮ ਖ਼ਰੀਦ, ਪ੍ਰਮੋਸ਼ਨ ਅਤੇ ਹੋਰ ਸੇਵਾਵਾਂ ਦਾ ਪ੍ਰਬੰਧਨ ਕਰਨਾ ਹੋਵੇਗਾ।

Bank of BarodaBank of Baroda

ਉੱਥੇ ਹੀ ਬੜੌਦਾ ਬੈਂਕ ਖੇਤੀ ਨਾਲ ਸਬੰਧਤ ਉਤਪਾਦਾਂ 'ਚ ਫ਼ਸਲੀ ਕਰਜ਼ਾ, ਖੇਤੀ ਮਸ਼ੀਨਰੀ ਤੇ ਖਾਦਾਂ ਆਦਿ ਨਾਲ ਸਬੰਧਤ ਕਰਜ਼ਾ ਇਸ ਪਲੇਟਫ਼ਾਰਮ 'ਤੇ ਲੋਕਾਂ ਨੂੰ ਪੇਸ਼ ਕਰੇਗਾ। ਸੋਨੇ ਦੇ ਬਦਲੇ ਕਰਜ਼ਾ ਤੋਂ ਲੈ ਕੇ ਬੀਮਾ ਪ੍ਰਾਡਕਟਸ ਵੀ ਇਸ ਪਲੇਟਫ਼ਾਰਮ 'ਤੇ ਉਪਲਬਧ ਹੋਣਗੇ। ਇਨ੍ਹਾਂ ਸੱਭ ਤੋਂ ਇਲਾਵਾ ਸਰਕਾਰੀ ਗੋਲਡ ਬਾਂਡ ਤੇ ਹੋਰ ਨਿਵੇਸ਼ ਸਬੰਧੀ ਸਕੀਮਾਂ ਵੀ ਗਾਹਕ ਖ਼ਰੀਦ ਸਕਣਗੇ। ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 26 ਜੁਲਾਈ 2019 ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement