
ਭਾਰਤ ਦੇ ਮਸ਼ਹੂਰ ਬੈਂਕ, ਬੈਂਕ ਆਫ਼ ਬੜੌਦਾ ਵਿਚ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ...
ਚੰਡੀਗੜ੍ਹ (ਸਸਸ) : ਭਾਰਤ ਦੇ ਮਸ਼ਹੂਰ ਬੈਂਕ, ਬੈਂਕ ਆਫ਼ ਬੜੌਦਾ ਵਿਚ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਭਰਤੀ ਕੁੱਲ 913 ਸੀਟਾਂ ‘ਤੋ ਹੋਵੇਗੀ। ਇਨ੍ਹਾਂ ਸੀਟਾਂ ਲਈ ਗ੍ਰੈਜੂਏਸ਼ਨ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰ ਉਕਤ ਅਸਾਮੀਆਂ ਦੇ ਵਿਰੁੱਧ ਮਿਤੀ 26 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ।
ਜੇਕਰ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਵੈਲਥ ਮੈਨੇਜਮੈਂਟ ਸਰਵਿਸਿਜ਼ (ਸੇਲਜ਼) ਦੀਆਂ 700 ਅਸਾਮੀਆਂ ਲਈ ਅਪਲਾਈ ਕਰ ਸਕਦੇ ਹੋ। ਇਸ ਲਈ ਉਮਰ 21 ਤੋਂ 30 ਸਾਲ ਦੇ ਵਿਚ ਹੋਣੀ ਲਾਜ਼ਮੀ ਹੈ ਤੇ ਦੋ ਸਾਲ ਦਾ ਤਜ਼ਰਬਾ ਲੋੜੀਂਦਾ ਹੈ। ਜੇਕਰ ਤੁਸੀਂ ਐਮਬੀਏ ਕੀਤੀ ਹੋਈ ਹੈ ਅਤੇ ਚਾਰ ਸਾਲ ਦਾ ਤਜ਼ਰਬਾ ਹਾਸਲ ਹੈ ਤਾਂ ਦੂਜੇ ਸਕੇਲ ਦੀਆਂ 150 ਅਸਾਮੀਆਂ ਲਈ ਵੀ ਅਪਲਾਈ ਕਰ ਸਕਦੇ ਹੋ। ਕਾਨੂੰਨੀ ਵਿਭਾਗ ਵਿਚ ਬੈਂਕ ਨੇ 60 ਅਸਾਮੀਆਂ ਭਰਨੀਆਂ ਹਨ।
ਇਨ੍ਹਾਂ ਸਾਰੀਆਂ ਪੋਸਟਾਂ ਲਈ ਤਨਖ਼ਾਹ 42,020 ਤੋਂ ਲੈ ਕੇ 51, 490 ਰੁਪਏ ਤੱਕ ਹੈ। ਅਸਾਮੀਆਂ ਬਾਰੇ ਵਧੇਰੇ ਅਤੇ ਵਿਸਥਾਰਪੂਰਵਕ ਜਾਣਕਾਰੀ ਲਈ ਕਲਿੱਕ ਕਰੋ-
https://www.bankofbaroda.com/writereaddata/Images/pdf/Detailed-Notification-Specialist-Officers-2019-2020-Legal-WMS.pdf
ਉਕਤ ਦਰਸਾਈਆਂ ਗਈਆਂ ਅਸਾਮੀਆਂ ਵਿਰੁੱਧ ਅਪਲਾਈ ਹੇਠ ਦਿਤੇ ਲਿੰਕ 'ਤੇ ਜਾ ਕੇ ਕੀਤਾ ਜਾ ਸਕਦਾ ਹੈ-
ibpsonline.ibps.in/bobsplnov18/basic_details.php