
ਹਾਰਵਰਡ ਬਿਜ਼ਨਸ ਸਕੂਲ ਅਤੇ ਯੂਨਿਵਰਸਿਟੀ ਆਫ਼ ਕੈਲਿਫੋਰਨੀਆ ਦੀ ਇਕ ਤਾਜ਼ਾ ਰਿਸਰਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਅਪਣੀ...
ਨਵੀਂ ਦਿੱਲੀ : (ਪੀਟੀਆਈ) ਹਾਰਵਰਡ ਬਿਜ਼ਨਸ ਸਕੂਲ ਅਤੇ ਯੂਨਿਵਰਸਿਟੀ ਆਫ਼ ਕੈਲਿਫੋਰਨੀਆ ਦੀ ਇਕ ਤਾਜ਼ਾ ਰਿਸਰਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਅਪਣੀ ਤਨਖਾਹ ਲੁਕਾਉਣ ਲਈ ਪੈਸਾ ਤੱਕ ਖਰਚ ਕਰਨ ਨੂੰ ਤਿਆਰ ਹਨ। ਖੋਜਕਾਰਾਂ ਨੇ ਇਕ ਵੱਡੇ ਕਮਰਸ਼ੀਅਲ ਬੈਂਕ ਦੇ 752 ਕਰਮਚਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਦੀ ਤਨਖਾਹ ਦੀ ਜਾਣਕਾਰੀ ਦਫਤਰ ਦੇ ਪੰਜ ਸਾਥੀਆਂ ਨੂੰ ਈਮੇਲ ਕੀਤੇ ਜਾਣ ਤੋਂ ਰੋਕਣ ਲਈ ਕੀ ਉਹ ਪੈਸਾ ਦੇਵਾਂਗੇ, ਜਾਂ ਪੈਸਾ ਲੈ ਕੇ ਦੂਜਿਆਂ ਨੂੰ ਇਹ ਜਾਣਕਾਰੀ ਜਾਣ ਦੇਣਗੇ ?
Shopping
ਲਗਭੱਗ 80 ਫ਼ੀ ਸਦੀ ਨੇ ਕਿਹਾ ਕਿ ਉਹ ਈਮੇਲ ਰੋਕਣ ਲਈ ਪੈਸਾ ਦੇਣ ਨੂੰ ਤਿਆਰ ਹਨ, ਜਦੋਂ ਕਿ 40 ਫ਼ੀ ਸਦੀ ਨੇ ਕਿਹਾ ਕਿ 125 ਡਾਲਰ (ਲਗਭੱਗ 9000 ਰੁਪਏ) ਲੈ ਕੇ ਵੀ ਉਹ ਦੁਜਿਆਂ ਨੂੰ ਅਪਣੀ ਤਨਖਾਹ ਨਹੀਂ ਦੱਸਣਾ ਚਾਹੁੰਦੇ। ਤਨਖਾਹ ਦੀ ਚਰਚਾ ਨੂੰ ਲੈ ਕੇ ਹੁਣੇ ਵੀ ਗੰਭੀਰ ਧਾਰਨਾਵਾਂ ਹਨ। ਖੋਜਕਾਰਾਂ ਨੇ ਕਿਹਾ ਕਿ ਉਦਾਹਰਣ ਦੇ ਤੌਰ 'ਤੇ ਜੇਕਰ ਇਕ ਕਰਮਚਾਰੀ ਦੂਜੇ ਸਹਕਰਮੀ ਨੂੰ ਇਹ ਦੱਸਦਾ ਹੈ ਕਿ ਉਸ ਨੂੰ ਜ਼ਿਆਦਾ ਤਨਖਾਹ ਮਿਲਦੀ ਹੈ ਤਾਂ ਉਸ ਦਾ ਸੁਭਾਅ ਬਦਲ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਤਨਖਾਹ ਸਾਫ਼ ਕਰਨ ਦੇ ਕਈ ਫਾਇਦੇ ਵੀ ਦਰਜ ਕੀਤੇ ਹਨ।
Shopping
ਇਹ ਤੁਹਾਨੂੰ ਤਨਖਾਹ ਤੋਲਮੋਲ, ਮੈਨੇਜਰਸ ਬਦਲਣ ਜਾਂ ਨਵੀਂ ਨੌਕਰੀ ਦੀ ਤਲਾਸ਼ ਦੇ ਦੌਰਾਨ ਮਜ਼ਬੂਤ ਬਣਾਉਂਦਾ ਹੈ। ਤਨਖਾਹ ਨੂੰ ਲੈ ਕੇ ਵਿਤਕਰੇ ਦੇ ਖਿਲਾਫ ਲੜਨ ਵਿਚ ਵੀ ਮਦਦ ਮਿਲਦੀ ਹੈ। ਹਾਲਾਂਕਿ, ਇਸ ਸੋਚ ਵਿਚ ਤਬਦੀਲੀ ਵੀ ਆ ਰਹੀ ਹੈ। Cashlorette ਦੇ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 30 ਫ਼ੀ ਸਦੀ ਨੌਜਵਾਨ ਕਰਮਚਾਰੀ ਅਪਣੀ ਤਨਖਾਹ ਦੀ ਚਰਚਾ ਸਾਥੀਆਂ ਨਾਲ ਕਰਨ ਨੂੰ ਤਿਆਰ ਹਨ,
ਜਦੋਂ ਕਿ 53 ਤੋਂ 71 ਉਮਰ ਦੇ ਸਿਰਫ਼ 8 ਫ਼ੀ ਸਦੀ ਲੋਕ ਇਸ ਗੱਲ ਲਈ ਤਿਆਰ ਹਨ। Buffer ਅਤੇ SumAll ਵਰਗੇ ਟੈਕ ਸਟਾਰਟਅਪਸ ਨੇ ਅਪਣੇ ਸਾਰੇ ਕਰਮਚਾਰੀਆਂ ਦੀ ਤਨਖਾਹ ਨੂੰ ਅੰਦਰੂਨੀ ਨੈੱਟਵਰਕ 'ਤੇ ਉਪਲਬਧ ਕਰਾਇਆ ਹੈ।