SBI ਨੇ NPA ਵਿਚ ਛੁਪਾਇਆ 12 ਹਜ਼ਾਰ ਕਰੋੜ ਦਾ ਕਰਜ਼!
Published : Dec 11, 2019, 8:40 am IST
Updated : Dec 11, 2019, 8:40 am IST
SHARE ARTICLE
RBI finds SBI under-reported bad loans by Rs 11,932 crore
RBI finds SBI under-reported bad loans by Rs 11,932 crore

ਐਸਬੀਆਈ ਦੇ ਪਿਛਲੇ ਵਿੱਤੀ ਸਾਲ ਦੀ ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ (ਐਨਪੀਏ) ਵਿਚ ਲਗਭਗ 12,000 ਕਰੋੜ ਰੁਪਏ ਦਾ ਅੰਤਰ ਪਾਇਆ ਗਿਆ ਹੈ।

ਨਵੀਂ ਦਿੱਲੀ: ਜਨਤਕ ਖੇਤਰ ਦੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਪਿਛਲੇ ਵਿੱਤੀ ਸਾਲ ਦੀ ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ (ਐਨਪੀਏ) ਵਿਚ ਲਗਭਗ 12,000 ਕਰੋੜ ਰੁਪਏ ਦਾ ਅੰਤਰ ਪਾਇਆ ਗਿਆ ਹੈ। ਐਸਬੀਆਈ ਨੇ ਸਟਾਕ ਐਕਸਚੇਂਜ ਨੂੰ ਭੇਜੇ ਇਕ ਸੰਦੇਸ਼ ਵਿਚ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕੀਤੇ ਮੁਲਾਂਕਣ ਅਨੁਸਾਰ ਪਿਛਲੇ ਵਿੱਤੀ ਵਰ੍ਹੇ ਐਸਬੀਆਈ ਦਾ ਕੁਲ ਐਨਪੀਏ 1,84,682 ਕਰੋੜ ਰੁਪਏ ਸੀ।

Sbi alerts account holders do not share password pin otp with anyoneSbi

ਇਹ ਬੈਂਕ ਵੱਲੋਂ ਦਰਸਾਏ ਗਏ 1,72,750 ਕਰੋੜ ਰੁਪਏ ਦੇ ਕੁੱਲ ਐਨਪੀਏ ਨਾਲੋਂ 11,932 ਕਰੋੜ ਰੁਪਏ ਵੱਧ ਹੈ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐਨਪੀਏ 77,827 ਕਰੋੜ ਰੁਪਏ ਸੀ। ਉੱਥੇ ਹੀ ਐਸਬੀਆਈ ਨੇ 65,895 ਕਰੋੜ ਰੁਪਏ ਦਾ ਸ਼ੁੱਧ ਐਨਪੀਏ ਦਿਖਾਇਆ ਗਿਆ ਸੀ। ਇਸ ਤਰ੍ਹਾਂ ਸ਼ੁੱਧ ਐਨਪੀਏ ਵਿਚ ਵੀ 11,932 ਕਰੋੜ ਰੁਪਏ ਦਾ ਅੰਤਰ ਸੀ।

Rbi to introduce new security measures to make atm more secureRbi 

ਐਸਬੀਆਈ ਨੇ ਇਸ ਸਾਲ ਮਈ ਵਿਚ 2018-19 ਵਿਚ 862 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਵਿਚ ਹੋਈਆਂ ਅਪਡੇਟਸ ਤੋਂ ਬਾਅਦ ਮੌਜੂਦਾ ਵਿੱਤੀ ਸਾਲ ਵਿਚ ਕੁਲ ਐਨਪੀਏ ਦਾ ਬਾਕੀ ਪ੍ਰਭਾਵ 3,143 ਕਰੋੜ ਰੁਪਏ ਹੋਵੇਗਾ। ਤੀਜੀ ਤਿਮਾਹੀ ਦੌਰਾਨ 4,654 ਕਰੋੜ ਰੁਪਏ ਦਾ ਅਸਰ ਪਵੇਗਾ।

NPAsNPAs

ਹਾਲ ਹੀ ਦੇ ਮਹੀਨਿਆਂ ਵਿਚ ਬੈਂਕਾਂ ਵੱਲੋਂ ਅਪਣੇ ਡੁੱਬੇ ਕਰਜੇ ਨੂੰ ਘੱਟ ਤੋਂ ਘੱਟ ਦਿਖਾਉਣ ਦੀਆਂ ਕਈ ਉਦਾਹਰਣਾ ਸਾਹਮਣੇ ਆਈਆਂ ਹਨ, ਜਿਸ ਕਾਰਨ ਰਿਜ਼ਰਵ ਬੈਂਕ ਨੂੰ ਕਾਰਵਾਈ ਕਰਨੀ ਪਈ। ਐਸਬੀਆਈ ਨੇ ਪਿਛਲੇ ਮਹੀਨੇ ਇਕ ਸਰਕੂਲਰ ਵਿਚ ਕਿਹਾ ਸੀ ਕਿ ਮਤਭੇਦਾਂ ਅਤੇ ਪ੍ਰਬੰਧਾਂ ਬਾਰੇ ਖੁਲਾਸਾ ਕਰਨਾ ਮਹੱਤਵਪੂਰਨ ਹੈ। ਇਸ ਦਾ ਤੁਰੰਤ ਖੁਲਾਸਾ ਕਰਨ ਦੀ ਲੋੜ ਹੈ।

RBIRBI

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement