
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ 76600 ਕਰੋੜ ਰੁਪਏ ਦੇ ਬੈਡ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ 76600 ਕਰੋੜ ਰੁਪਏ ਦੇ ਬੈਡ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ। ਇਹ ਕਰਜ਼ਾ 220 ਲੋਕਾਂ ਵੱਲੋਂ ਲਿਆ ਗਿਆ ਸੀ ਜਿਨ੍ਹਾਂ ਨੇ ਹੁਣ ਤੱਕ ਇਸ ਨੂੰ ਚੁਕਾਇਆ ਨਹੀਂ ਹੈ। ਇਸ ਵਿਚ ਹਰੇਕ ਵਿਅਕਤੀ ‘ਤੇ 100 ਕਰੋੜ ਤੋਂ ਜ਼ਿਆਦਾ ਕਰਜ਼ਾ ਹੈ। ਖ਼ਬਰਾਂ ਮੁਤਾਬਕ ਇਹ ਜਾਣਕਾਰੀ ਆਟੀਆਈ ਵੱਲੋਂ ਦਿੱਤੀ ਗਈ ਹੈ। 31 ਮਾਰਚ 2019 ਨੂੰ ਐਸਬੀਆਈ 33 ਉਧਾਰ ਲੈਣ ਵਾਲਿਆਂ ਕੋਲੋਂ 37700 ਕਰੋੜ ਰੁਪਏ ਰਿਕਵਰ ਨਹੀਂ ਕਰ ਸਕੀ। ਇਹਨਾਂ ਵਿਚੋਂ ਹਰੇਕ ਵਿਅਕਤੀ ਕੋਲ 500 ਕਰੋੜ ਜਾਂ ਇਸ ਤੋਂ ਜ਼ਿਆਦਾ ਕਰਜ਼ਾ ਸੀ।
RTI
ਖ਼ਬਰ ਅਨੁਸਾਰ ਬੈਂਕ ਨੇ ਅਪਣੇ ਬੈਡ ਲੋਨ ਨੂੰ 100 ਕਰੋੜ ਤੋਂ ਜ਼ਿਆਦਾ ਅਤੇ 500 ਕਰੋੜ ਤੋਂ ਜ਼ਿਆਦਾ ਕੈਟੇਗਰੀ ਦੇ ਦੋ ਗਰੁੱਪਾਂ ਵਿਚ ਵੰਡਿਆ ਹੈ। ਬੈਂਕ ਵੱਲੋਂ 100 ਕਰੋੜ ਤੋਂ ਜ਼ਿਆਦਾ ਲੋਨ ਲੈਣ ਵਾਲਿਆਂ ਦਾ ਕੁੱਲ 2.75 ਲੱਖ ਕਰੋੜ ਰੁਪਏ ਦੇ ਲੋਨ ਰਿਟਨ ਆਫ ਕੀਤਾ ਗਿਆ। ਹਾਲ ਹੀ ਵਿਚ ਜਾਰੀ ਕੀਤੇ ਗਏ ਅੰਕੜਿਆਂ ਵਿਚ ਇਹ ਖੁਲਾਸਾ ਹੋਇਆ ਹੈ ਕਿ 500 ਕਰੋੜ ਤੋਂ ਜ਼ਿਆਦਾ ਲੋਨ ਲੈਣ ਵਾਲਿਆਂ ਦੇ 67,600 ਕਰੋੜ ਰੁਪਏ ਦੇ ਲੋਨ ਨੂੰ ਬੈਡ ਡੇਟ (Bed debts) ਐਲਾਨਿਆ ਗਿਆ।
SBI
31 ਮਾਰਚ 2019 ਤੱਕ ਐਸਬੀਆਈ ਨੇ 500 ਕਰੋੜ ਜਾਂ ਇਸ ਤੋਂ ਜ਼ਿਆਦਾ ਲੋਨ ਲੈਣ ਵਾਲੇ 33 ਉਧਾਰ ਲੈਣ ਵਾਲਿਆਂ ਦੇ 37700 ਕਰੋੜ ਰੁਪਏ ਦੇ ਲੋਨ ਨੂੰ ਵਸੂਲੀ ਨਹੀਂ ਹੋਣ ਯੋਗ ਬਕਾਇਆ ਰਕਮ ਐਲਾਨਿਆ ਸੀ। ਇਸ ਦੇ ਨਾਲ ਹੀ ਜਿਨ੍ਹਾਂ ਨੇ 100 ਕਰੋੜ ਤੋਂ ਜ਼ਿਆਦਾ ਲੋਨ ਲਿਆ ਸੀ, ਬੈਂਕ ਨੇ ਅਜਿਹੇ 980 ਉਧਾਰ ਲੈਣ ਵਾਲਿਆਂ ਨੂੰ ਰਾਈਟ ਆਫ ਕਰ ਦਿੱਤਾ ਹੈ। ਬੈਡ ਲੋਨ ਨੂੰ ਰਾਈਟ ਆਫ ਕਰਨ ਵਾਲਾ ਐਸਬੀਆਈ ਇਕਲੌਤਾ ਬੈਂਕ ਨਹੀਂ ਹੈ।
Loan
31 ਮਾਰਚ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਵੀ 94 ਉਧਾਰ ਲੈਣ ਵਾਲਿਆਂ ਦੇ 27,024 ਕਰੋੜ ਰੁਪਏ ਦਾ ਲੋਨ ਰਾਈਟ ਆਫ ਕੀਤਾ। ਪੀਐਨਬੀ ਨੇ 500 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਲੈਣ ਵਾਲੇ 12 ਵੱਡੇ ਡਿਫਾਲਟਰਾਂ ਦਾ 9037 ਕਰੋੜ ਰੁਪਏ ਦਾ ਲੋਨ ਵੀ ਰਾਈਟ ਆਫ ਕੀਤਾ। ਆਮਤੌਰ ‘ਤੇ ਬੈਂਕ ਵੱਲੋਂ ਜੋ ਲੋਨ ਵਸੂਲ ਨਾ ਕੀਤਾ ਜਾ ਸਕੇ, ਉਸ ਨੂੰ ਰਾਈਟ ਆਫ ਕਰ ਦਿੱਤਾ ਜਾਂਦਾ ਹੈ। ਇਸ ਦਾ ਉਦੇਸ਼ ਬੈਲੇਂਸ ਸ਼ੀਟ ਨੂੰ ਠੀਕ ਕਰਨਾ ਹੁੰਦਾ ਹੈ। ਰਾਈਟ ਆਫ ਕਰਨ ਨਾਲ ਲੋਨ ਵਸੂਲੀ ਦੀ ਪ੍ਰਕਿਰਿਆ ਰੁਕਦੀ ਨਹੀਂ ਹੈ। ਇਸ ਵਿਚ ਪੈਸੇ ਵਾਪਸ ਕਰਨ ਦੀ ਉਮੀਦ ਬਣੀ ਰਹਿੰਦੀ ਹੈ। ਇਸ ਦੇ ਨਾਲ ਬੈਂਕ ਭਵਿੱਖ ਵਿਚ ਕਾਨੂੰਨੀ ਤਰੀਕੇ ਨਾਲ ਰਾਈਟ ਆਫ ਕੀਤੇ ਗਏ ਕਰਜ਼ੇ ਦੀ ਵਸੂਲੀ ਲਈ ਸੁਤੰਤਰ ਰਹਿੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ