ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਲਦ ਹੀ ਹੋਰ ਸਸਤਾ ਹੋਵੇਗਾ ਪਿਆਜ਼!  
Published : Jan 12, 2020, 11:14 am IST
Updated : Jan 12, 2020, 11:56 am IST
SHARE ARTICLE
Onion rates
Onion rates

ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ...

ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਬਹੁਤ ਰੁਵਾਇਆ ਹੈ। ਸਬਜ਼ੀ ਨਾਲੋਂ ਜ਼ਿਆਦਾ ਮਹਿੰਗੇ ਰਹੇ ਸਨ ਪਿਆਜ਼। ਪਰ ਹੁਣ ਪਿਆਜ਼ ਦੀਆਂ ਥੋਕ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਪਰ ਲੋਕ ਮੰਡੀਆਂ ਵਿਚ ਸਬਜ਼ੀ ਦੇ ਵਿਕਰੇਤਾ ਪਿਆਜ਼ ਦੀਆਂ ਕੀਮਤਾਂ ਘਟਾਉਣ ਦਾ ਨਾਮ ਨਹੀਂ ਲੈ ਰਹੇ। ਪਿਆਜ਼ ਦੀਆਂ ਥੋਕ ਕੀਮਤਾਂ ਚਾਹੇ ਘਟ ਚੁੱਕੀਆਂ ਹਨ ਪਰ ਲੋਕਾਂ ਨੂੰ ਫਿਰ ਵੀ ਪਿਆਜ਼ ਮਹਿੰਗੇ ਮਿਲ ਰਹੇ ਹਨ।

Onions in Chandigarh Onions

ਪਿਆਜ਼ ਦੀ ਥੋਕ ਵਿਚ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਲੋਕਲ ਮੰਡੀਆਂ ਵਿਚ 70 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਸਪਲਾਇਰਾਂ ਦਾ ਕਹਿਣਾ ਹੈ ਕਿ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਨਵੀਂ ਫਸਲ ਆਉਣ ਨਾਲ ਸਪਲਾਈ ਵਧੀ ਹੈ ਅਤੇ ਪਿਆਜ਼ ਦੇ ਥੋਕ ਮੁੱਲ ਲਗਾਤਾਰ ਘਟੇ ਹਨ, ਜਦੋਂ ਕਿ ਲੋਕਲ ਮੰਡੀਆਂ ਵਿਚ ਕੀਮਤਾਂ ਵਿਚ ਥੋੜ੍ਹੀ ਜਿਹੀ ਕਮੀ ਆਈ ਹੈ।

OnionOnion

ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਅਤੇ ਗੁਜਰਾਤ ਤੇ ਮੱਧ ਪ੍ਰਦੇਸ਼ ਤੋਂ ਸਪਲਾਈ ਵਧਣ ਨਾਲ ਹੋਰ 15 ਦਿਨਾਂ ਵਿਚ ਪਿਆਜ਼ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਰਕੀ ਅਤੇ ਅਫਗਾਨਿਸਤਾਨ ਦੇ ਨਾਲ ਵਿਦੇਸ਼ੀ ਪਿਆਜ਼ ਦੀ ਖੇਪ ਵੀ ਬਾਜ਼ਾਰ ਵਿਚ ਪਹੁੰਚਣੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਦੀ ਮੰਦਸੌਰ ਮੰਡੀ ਵਿਚ ਪਿਆਜ਼ ਜੋ 25 ਦਿਨ ਪਹਿਲਾਂ 9 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਹੁਣ 2700 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ ਹੈ।

Onion Onion

ਵਪਾਰੀਆਂ ਮੁਤਾਬਕ 20 ਜਨਵਰੀ ਤਕ ਕੀਮਤ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਸ ਦਈਏ ਕਿ ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿਚ ਅਸਮਾਨੀ ਪਹੁੰਚੀਆਂ ਹੋਈਆਂ ਸਨ। ਬੰਗਲੌਰ ਵਿੱਚ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ ਸੀ। ਥੋਕ ਬਾਜ਼ਾਰ ਵਿਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਸੀ। 

Onion price to decrease from next week as fresh crop starts arrivingOnion 

ਮਦੁਰਾਈ (ਤਾਮਿਲਨਾਡੂ) ਵਿਚ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ। ਇਸ ਮਾਮਲੇ ਵਿਚ, ਪਿਆਜ਼ ਵੇਚਣ ਵਾਲੇ ਮੂਰਥੀ ਨੇ ਕਿਹਾ ਕਿ ਜੋ ਗਾਹਕ 5 ਕਿਲੋ ਪਿਆਜ਼ ਖਰੀਦਦੇ ਸਨ, ਹੁਣ ਉਹ 1 ਕਿਲੋ ਖਰੀਦ ਰਹੇ ਸਨ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement