
YTD ਨੇ ਜਨਵਰੀ ਮਹੀਨੇ ਵਿਚ ਦਰਜ ਕੀਤਾ 60.1 ਫ਼ੀਸਦੀ ਨਿਰਯਾਤ ਵਾਧਾ
ਨਵੀਂ ਦਿੱਲੀ : ਟਰੈਕਟਰ ਉਦਯੋਗ ਵਿਚ ਨਵੇਂ ਟੈਕਨਾਲੋਜੀ ਦੇ ਮਾਪਦੰਡ ਤਿਆਰ ਕਰਦੇ ਹੋਏ ਅਤੇ ਤਕਨੀਕੀ ਤੌਰ ’ਤੇ ਉੱਨਤ ਬਾਜ਼ਾਰਾਂ ਵਿਚ ਮਜ਼ਬੂਤ ਪੈਰ ਜਮਾਉਂਦੇ ਹੋਏ ਸੋਨਾਲੀਕਾ ਟਰੈਕਟਰਜ਼ ਨੇ ਸਾਲ ਦਰ ਸਾਲ ਅਜਿਹੇ ਕਈ ਨਵੇਂ ਰਿਕਾਰਡ ਦਰਜ ਕੀਤੇ ਹਨ।
ਭਾਰਤ ਤੋਂ ਇਕ ਟਰੈਕਟਰ ਐਕਸਪੋਰਟ ਬ੍ਰਾਂਡ, ਸੋਨਾਲੀਕਾ ਨੇ ਵੱਖ-ਵੱਖ ਦੇਸ਼ਾਂ ਜਿਵੇਂ ਅਲਜੀਰੀਆ, ਬੰਗਲਾਦੇਸ਼ ਅਤੇ ਮਿਆਂਮਾਰ, ਨੇਪਾਲ ਆਦਿ ਵਿਚ ਇਕ ਪ੍ਰਮੁੱਖ ਟਰੈਕਟਰ ਬ੍ਰਾਂਡ ਵਜੋਂ ਗਾਹਕਾਂ ਦਾ ਵਿਸ਼ਵਾਸ ਜਿਤਿਆ ਹੈ। ਯੂਰਪ ’ਚ ਵੀ ਸੋਨਾਲੀਕਾ ਜਰਮਨੀ, ਫਰਾਂਸ, ਪੁਰਤਗਾਲ, ਫਿਨਲੈਂਡ, ਆਈਸਲੈਂਡ ਅਤੇ ਹੰਗਰੀ ਵਰਗੇ ਦੇਸ਼ਾਂ ’ਚ ਪਹਿਲੇ 3 ਟਰੈਕਟਰ ਬ੍ਰਾਂਡ ਦੇ ਰੈਂਕ ’ਤੇ ਪਹੁੰਚ ਗਈ ਹੈ।
sonalika
ਕੁਲ ਮਿਲਾ ਕੇ, ਸੋਨਾਲੀਕਾ ਨੇ ਅਪ੍ਰੈਲ 21 ਤੋਂ ਜਨਵਰੀ 22 ਦੀ ਮਿਆਦ ਵਿਚ 28,722 ਟਰੈਕਟਰਾਂ ਦਾ ਨਿਰਯਾਤ ਕੀਤਾ ਹੈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ ਨਿਰਯਾਤ ਕੀਤੇ ਗਏ 17,938 ਟਰੈਕਟਰਾਂ ਦੇ ਮੁਕਾਬਲੇ 60.1 ਫ਼ੀ ਸਦੀ ਦਾ ਵਾਧਾ ਹੈ। ਜਨਵਰੀ 22 ਵਿਚ ਸੋਨਾਲੀਕਾ ਨੇ 3,022 ਟਰੈਕਟਰਾਂ ਦਾ ਨਿਰਯਾਤ ਕੀਤਾ ਹੈ, ਜੋ ਜਨਵਰੀ 21 ਵਿਚ 2,004 ਟਰੈਕਟਰਾਂ ਦੇ ਨਿਰਯਾਤ ਦੇ ਮੁਕਾਬਲੇ 50.8 ਫ਼ੀ ਸਦੀ ਦਾ ਵਾਧਾ ਹੈ।
ਟੀ.ਐਮ.ਏ. ਅਨੁਸਾਰ ਅਪ੍ਰੈਲ 21 ਤੋਂ ਜਨਵਰੀ 22 ਦੇ ਦੌਰਾਨ ਨਿਰਯਾਤ ਬਾਜ਼ਾਰ ਵਿਚ ਸੋਨਾਲੀਕਾ ਦੀ 26.9 ਫ਼ੀ ਸਦੀ ਮਾਰਕੀਟ ਹਿੱਸੇਦਾਰੀ ਹੈ ਜੋ ਨਜ਼ਦੀਕੀ ਨੰਬਰ-2 ਪ੍ਰਤੀਯੋਗੀ ਬ੍ਰਾਂਡ ਤੋਂ ਲਗਭਗ ਦੁਗਣੀ ਹੈ। ਸੋਨਾਲੀਕਾ ਦੀ ਸੱਭ ਤੋਂ ਚੌੜੀ ਟਰੈਕਟਰ ਰੇਂਜ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਚੁਣਨ ਲਈ ਬਹੁਤ ਸਾਰੇ ਵਿਕਲਪ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਜਾਂਦਾ ਹੈ।
sonalika
ਸ਼ਾਨਦਾਰ ਪ੍ਰਦਰਸ਼ਨ ’ਤੇ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਸੋਨਾਲੀਕਾ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ, ”ਭਾਰਤ ਹੋਵੇ ਜਾਂ ਅੰਤਰਰਾਸ਼ਟਰੀ ਬਾਜ਼ਾਰ, ਅਸੀਂ ਸਾਡੇ ਤਕਨੀਕੀ ਤੌਰ ’ਤੇ ਉੱਨਤ ਖੇਤੀ ਮਸ਼ੀਨੀਕਰਨ ਹੱਲਾਂ ਵਿਚ ਵਿਸ਼ਵਾਸ ਕਰਨ ਲਈ ਹਰ ਕਿਸਾਨ ਦਾ ਧਨਵਾਦ ਕਰਦੇ ਹਾਂ।
ਨਿਰੰਤਰ ਪ੍ਰਦਰਸ਼ਨ ਸਾਡੀ ਟੀਮ ਦਾ ਡੀਐਨਏ ਬਣ ਗਿਆ ਹੈ ਅਤੇ ਅਸੀਂ ਵਿੱਤੀ ਸਾਲ 22 (ਅਪ੍ਰੈਲ-21-ਜਨਵਰੀ-22) ਦੇ 10 ਮਹੀਨਿਆਂ ਵਿੱਚ 28,722 ਟਰੈਕਟਰਾਂ ਦੀ ਨਿਰਯਾਤ ਵਿਕਰੀ ਵਿੱਚ 60.1 ਫ਼ੀ ਸਦੀ ਵਾਈ.ਟੀ.ਡੀ. ਵਾਧਾ ਦਰਜ ਕੀਤਾ ਹੈ।