
ਪਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਲਿਹਾਜ਼ ਨਾਲ ਭਾਰਤ ਸੱਭ ਤੋਂ ਪੰਸਦੀਦਾ ਸਥਾਨਾਂ 'ਚੋਂ ਇਕ ਹੈ ਅਤੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਹੋਣ ਵਾਲਾ ਸਾਲਾਨਾ ਵਿਦੇਸ਼ੀ ਨਿਵੇਸ਼..
ਨਵੀਂ ਦਿੱਲੀ: ਪਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਲਿਹਾਜ਼ ਨਾਲ ਭਾਰਤ ਸੱਭ ਤੋਂ ਪੰਸਦੀਦਾ ਸਥਾਨਾਂ 'ਚੋਂ ਇਕ ਹੈ ਅਤੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਹੋਣ ਵਾਲਾ ਸਾਲਾਨਾ ਵਿਦੇਸ਼ੀ ਨਿਵੇਸ਼ ਕਰੀਬ 75 ਅਰਬ ਡਾਲਰ ਪੁੱਜਣ ਦੀ ਉਮੀਦ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ ਕਿ ਵਿੱਤੀ ਸੇਵਾਵਾਂ ਪਰਦਾਨ ਕਰਨ ਵਾਲੀ ਕੰਪਨੀ ਯੂਬੀਐਸ ਦੇ ਮੁਤਾਬਕ, ਭਾਰਤ 'ਚ ਐਫ਼ਡੀਆਈ ਦਾ ਵਹਾਅ ਇਕ ਦਸ਼ਕ 'ਚ ਦੁਗਣਾ ਹੋ ਕੇ 2016-17 'ਚ 42 ਅਰਬ ਡਾਲਰ ਹੋ ਗਿਆ ਹੈ।
FBI
ਯੂਬੀਐਸ ਇਨਵੈਸਟਮੈਂਟ ਬੈਂਕ ਦੇ ਅਰਥਸ਼ਾਸਤਰੀ ਐਡਵਰਡ ਟੀਥਰ ਅਤੇ ਤਨਵੀ ਗੁਪਤਾ ਜੈਨ ਦੁਆਰਾ ਤਿਆਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਸੰਬਰ 2017 'ਚ ਐਫ਼ਡੀਆਈ ਦੇ ਜ਼ਰੀਏ ਨਿਵੇਸ਼ 'ਚ ਕੁੱਝ ਕਮੀ ਦੇਖੀ ਗਈ ਪਰ ਆਉਣ ਵਾਲੀ ਤਿਮਾਹੀਆਂ 'ਚ ਇਹ ਇਕੋ ਜਿਹਾ ਹੋ ਜਾਵੇਗਾ। ਯੂਬੀਐਸ ਨੇ ਕਿਹਾ, ''ਸਾਨੂੰ ਉਮੀਦ ਹੈ ਕਿ ਭਾਰਤ 'ਚ ਹੋਣ ਵਾਲੇ ਸਾਲਾਨਾ ਐਫ਼ਡੀਆਈ ਅਗਲੇ ਪੰਜ ਸਾਲਾਂ 'ਚ ਵਧ ਕੇ ਕਰੀਬ 75 ਅਰਬ ਡਾਲਰ 'ਤੇ ਪਹੁੰਚ ਜਾਵੇਗਾ।
USB
ਜੇਕਰ ਲਗਾਤਾਰ ਸੰਰਚਨਾਤਮਕ ਸੁਧਾਰਾਂ ਦੇ ਨਾਲ ਵਾਧਾ ਹੁੰਦਾ ਹੈ ਤਾਂ ਭਾਰਤ ਦੀ ਪਹਿਚਾਣ ਵਿਦੇਸ਼ੀ ਨਿਵੇਸ਼ ਦੇ ਲਿਹਾਜ਼ ਨਾਲ ਪਸੰਦੀਦਾ ਮੰਜ਼ਿਲ ਦੇ ਰੂਪ 'ਚ ਹੋਰ ਵਧੇਗੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਨੂੰ ਸਥਾਈ ਪਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਤ ਕਰਨ ਲਈ ਅਪਣੇ ਨਿਰਮਾਣ ਖੇਤਰ ਦੀ ਮੁਕਾਬਲੇਬਾਜ਼ੀ 'ਚ ਸੁਧਾਰ ਲਿਆਉਣ ਅਤੇ ਇਸ ਨੂੰ ਸੰਸਾਰਿਕ ਮੁੱਲ ਲੜੀ ਦਾ ਅਨਿੱਖੜਵਾਂ ਹਿੱਸਾ ਬਣਨ ਦੀ ਜ਼ਰੂਰਤ 'ਤੇ ਧਿਆਨ ਦੇਣਾ ਹੋਵੇਗਾ।