Gold Price News: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 73 ਹਜ਼ਾਰ ਤੋਂ ਪਾਰ ਹੋਈ ਸੋਨੇ ਦੀ ਕੀਮਤ
Published : Apr 12, 2024, 8:56 pm IST
Updated : Apr 12, 2024, 9:28 pm IST
SHARE ARTICLE
Gold Price today News in punjabi
Gold Price today News in punjabi

Gold Price News: ਚਾਂਦੀ ਵੀ ਰੀਕਾਰਡ ਉਚਾਈ ’ਤੇ

Gold Price today News in punjabi : ਆਲਮੀ ਬਾਜ਼ਾਰਾਂ ’ਚ ਤੇਜ਼ੀ ਦੇ ਰੁਝਾਨ ਦੇ ਵਿਚਕਾਰ ਸ਼ੁਕਰਵਾਰ ਨੂੰ ਕੌਮੀ ਰਾਜਧਾਨੀ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਜਾਰੀ ਰਹੀ। ਸੋਨਾ 1,050 ਰੁਪਏ ਦੀ ਤੇਜ਼ੀ ਨਾਲ 73,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: Chandigarh News: ਕਾਲੇ ਜਾਦੂ ਦੇ ਨਾਂ 'ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਅਨੁਸਾਰ, ਦਿੱਲੀ ’ਚ ਸੋਨੇ ਦੀ ਕੀਮਤ 1,050 ਰੁਪਏ ਦੀ ਤੇਜ਼ੀ ਨਾਲ 73,350 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 72,300 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।  ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 1,400 ਰੁਪਏ ਦੀ ਤੇਜ਼ੀ ਨਾਲ 86,300 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈ। 

ਇਹ ਵੀ ਪੜ੍ਹੋ: India News: ਭਾਰਤ ਨੇ ਅਪਣੇ ਨਾਗਰਿਕਾਂ ਨੂੰ ਇਜ਼ਰਾਈਲ ਅਤੇ ਈਰਾਨ ਦਾ ਸਫ਼ਰ ਨਾ ਕਰਨ ਦੀ ਸਲਾਹ ਦਿਤੀ

ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਤੋਂ ਸੰਕੇਤ ਲੈਂਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ 24 ਕੈਰਟ ਸੋਨੇ ਦੀ ਕੀਮਤ 73,350 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਉੱਚੇ ਪੱਧਰ ’ਤੇ ਕਾਰੋਬਾਰ ਕਰ ਰਹੀ ਹੈ। ਈਦ-ਉਲ-ਫਿਤਰ ਦੇ ਕਾਰਨ ਵੀਰਵਾਰ ਨੂੰ ਜਿਣਸ ਬਾਜ਼ਾਰ ਅੰਸ਼ਕ ਤੌਰ ’ਤੇ ਬੰਦ ਰਹੇ। 

ਕੌਮਾਂਤਰੀ ਬਾਜ਼ਾਰ ’ਚ ਕਾਮੈਕਸ ਸਪਾਟ ਸੋਨਾ 48 ਡਾਲਰ ਦੀ ਤੇਜ਼ੀ ਨਾਲ 2,388 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ।  ਗਾਂਧੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਯੂਰਪੀਅਨ ਕਾਰੋਬਾਰੀ ਦਿਨ ਦੇ ਸ਼ੁਰੂਆਤੀ ਘੰਟਿਆਂ ’ਚ ਸੋਨਾ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਸੁਰੱਖਿਅਤ ਪਨਾਹਗਾਹ ਬਦਲ ਵਜੋਂ ਸੋਨੇ ਦੀ ਮੰਗ ਨੇ ਮੱਧ ਪੂਰਬ ਵਿਚ ਵਧੇ ਤਣਾਅ ਅਤੇ ਸੀਰੀਆ ਵਿਚ ਅਪਣੇ ਦੂਤਘਰ ’ਤੇ ਇਜ਼ਰਾਈਲ ਦੇ ਹਮਲੇ ਦਾ ਜਵਾਬ ਦੇਣ ਦੀ ਸੰਭਾਵਨਾ ਤੋਂ ਬਾਅਦ ਕੀਮਤੀ ਧਾਤਾਂ ਵਿਚ ਵਾਧੇ ਨੂੰ ਸਮਰਥਨ ਦਿਤਾ। 

ਚਾਂਦੀ ਵੀ ਵਧ ਕੇ 28.95 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ। ਪਿਛਲੇ ਸੈਸ਼ਨ ’ਚ ਸੋਨਾ 28.05 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ।  ਇਸ ਦੌਰਾਨ ਐਮ.ਸੀ.ਐਕਸ. ਫਿਊਚਰਜ਼ ਕਾਰੋਬਾਰ ’ਚ ਸੋਨਾ ਦਿਨ ਦੇ ਕਾਰੋਬਾਰ ਦੌਰਾਨ 72,828 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਜੂਨ ’ਚ ਸੋਨੇ ਦੀ ਕੀਮਤ 1,037 ਰੁਪਏ ਦੀ ਤੇਜ਼ੀ ਨਾਲ 72,681 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ੇਅਰਖਾਨ ਵਲੋਂ ਬੀ.ਐਨ.ਪੀ. ਪਰਿਬਾਸ ਦੇ ਬੁਨਿਆਦੀ ਮੁਦਰਾਵਾਂ ਅਤੇ ਵਸਤੂਆਂ ਦੇ ਐਸੋਸੀਏਟ ਵੀਪੀ ਪ੍ਰਵੀਨ ਸਿੰਘ ਨੇ ਕਿਹਾ ਕਿ ਯੂਕੇ ਅਤੇ ਜਰਮਨੀ ਵਲੋਂ ਐਲਾਨੇ ਜਾਣ ਵਾਲੇ ਆਉਣ ਵਾਲੇ ਮੈਕਰੋ-ਆਰਥਕ ਅੰਕੜੇ ਅਤੇ ਚੀਨ ਤੋਂ ਵਪਾਰ ਦੇ ਅੰਕੜੇ ਸੋਨੇ ਦੀਆਂ ਕੀਮਤਾਂ ਲਈ ਅੱਗੇ ਦਾ ਰਸਤਾ ਪ੍ਰਦਾਨ ਕਰਨਗੇ। 

ਸਿੰਘ ਨੇ ਕਿਹਾ, ‘‘ਜਿਵੇਂ ਕਿ ਉਮੀਦ ਕੀਤੀ ਗਈ ਸੀ, ਯੂਰਪੀਅਨ ਸੈਂਟਰਲ ਬੈਂਕ (ਈ.ਸੀ.ਬੀ.) ਨੇ ਬੈਂਚਮਾਰਕ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਪਰ ਸੰਕੇਤ ਦਿਤਾ ਕਿ ਉਹ ਜੂਨ ’ਚ ਵਿਆਜ ਦਰਾਂ ’ਚ ਕਟੌਤੀ ਕਰ ਸਕਦਾ ਹੈ। ਈਸੀਬੀ ਦੀ ਪ੍ਰਧਾਨ ਕ੍ਰਿਸਟੀਨ ਲੈਗਾਰਡ ਨੇ ਸੰਕੇਤ ਦਿਤਾ ਕਿ ਕੇਂਦਰੀ ਬੈਂਕ 6 ਜੂਨ ਨੂੰ ਅਪਣੀ ਅਗਲੀ ਨੀਤੀਗਤ ਬੈਠਕ ਵਿਚ ਵਿਆਜ ਦਰਾਂ ਵਿਚ ਕਟੌਤੀ ਕਰ ਸਕਦਾ ਹੈ।’’ (ਪੀਟੀਆਈ)

(For more Punjabi news apart from Gold Price today News in punjabi , stay tuned to Rozana Spokesman)

Tags: gold price

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement