
ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਕੁੱਝ ਰੇਲਗੱਡੀਆਂ 'ਚ ਟਿੱਕਟਾਂ ਲਈ ਸ਼ੁਰੂ ਕੀਤੀ ਗਈ ਡਾਇਨੈਮਿਕ ਫ਼ੇਅਰ ਦੀ ਵਿਵਸਥਾ 'ਤੇ ਫਿਰ ਤੋਂ ਵਿਚਾਰ ਕਰ ਰਹੀ ਹੈ। ਇਕ...
ਨਵੀਂ ਦਿੱਲੀ : ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਕੁੱਝ ਰੇਲਗੱਡੀਆਂ 'ਚ ਟਿੱਕਟਾਂ ਲਈ ਸ਼ੁਰੂ ਕੀਤੀ ਗਈ ਡਾਇਨੈਮਿਕ ਫ਼ੇਅਰ ਦੀ ਵਿਵਸਥਾ 'ਤੇ ਫਿਰ ਤੋਂ ਵਿਚਾਰ ਕਰ ਰਹੀ ਹੈ। ਇਕ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ 'ਤੇ ਇਸ ਸਬੰਧ ਵਿਚ ਫ਼ੈਸਲਾ ਲਿਆ ਜਾਵੇਗਾ, ਜਿਨ੍ਹਾਂ 'ਤੇ ਫ਼ਿਲਹਾਲ ਵਿਚਾਰ ਚੱਲ ਰਿਹਾ ਹੈ। ਭਾਰਤੀ ਰੇਲ ਦੁਆਰਾ 2016 'ਚ ਸ਼ੁਰੂ ਕੀਤੀ ਗਈ ਡਾਇਨੈਮਿਕ ਫ਼ੇਅਰ ਜਾਂ ਫ਼ਲੈਕਸੀ ਫ਼ੇਅਰ ਦੀ ਵਿਵਸਥਾ ਦੇ ਅਨੁਸਾਰ ਡਿਮਾਂਡ ਦੇ ਆਧਾਰ ਟਿੱਕਟਾਂ ਦੇ ਬੇਸ ਫ਼ੇਅਰ ਤੈਅ ਹੁੰਦੇ ਹਨ।
Railways
ਫ਼ਲੈਕਸੀ ਫ਼ੇਅਰ ਦੀ ਵਿਵਸਥਾ ਫਿਲਹਾਲ ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਐਕਸਪ੍ਰੈਸ ਵਿਚ ਲਾਗੂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਆਈ ਵਾਲੀ ਐਨਡੀਏ ਸਰਕਾਰ ਦੀ ਚਾਰ ਸਾਲ ਦੇ ਦੌਰਾਨ ਅਪਣੇ ਮੰਤਰਾਲੇ ਦੀਆਂ ਉਪਲਬਧੀਆਂ ਨੂੰ ਗਿਨਾਉਣ ਲਈ ਬੁਲਾਈ ਗਈ ਪ੍ਰੈਸ ਕਾਂਫ਼ਰੈਂਸ ਨੂੰ ਸੰਬੋਧਿਤ ਕਰਦੇ ਹੋਏ ਗੋਇਲ ਨੇ ਕਿਹਾ ਕਿ ਰੇਲਵੇ ਦਾ ਜ਼ੋਰ ਸੇਫ਼ਟੀ ਅਤੇ ਟ੍ਰੈਕ ਰਿਨਿਉਏਬਲ ਉਤੇ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਇੰਫ਼੍ਰਾਸਟਰਕਚਰ ਨੂੰ ਮਾਡਰਨਾਇਜ਼ ਕਰ ਕੇ 5-7 ਸਾਲ ਵਿਚ ਭਾਰਤੀ ਰੇਲ ਦੀ ਸਮਰਥਾ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਇਸ ਦਿਸ਼ਾ ਵਿਚ ਕੰਮ ਕਰ ਰਿਹਾ ਹੈ।
train
ਰੇਲਵੇ ਦੇ ਅਧੀਨ ਪਬਲਿਕ ਸੈਕਟਰ ਦੇ ਉਪਕਰਣਾਂ ਦੀ ਸੂਚੀ ਦੇ ਸਬੰਧ ਵਿਚ ਗੋਇਲ ਨੇ ਕਿਹਾ ਕਿ ਰਾਇਟਸ ਲਿਮਟਿਡ, ਇਰਕਾਨ ਇੰਟਰਨੈਸ਼ਨਲ ਲਿ. ਅਤੇ ਰੇਲ ਵਿਕਾਸ ਨਿਗਮ ਦੀ ਸੂਚੀ ਦੇ ਪ੍ਰਕਿਰਿਆ 'ਤੇ ਕੰਮ ਚੱਲ ਰਿਹਾ ਹੈ। ਰਾਇਟਸ ਅਤੇ ਰੇਲ ਵਿਕਾਸ ਨਿਗਮ ਨੂੰ ਕੰਪਨੀਆਂ ਵਿਚ ਸਰਕਾਰ ਦੀ ਹੌਲੀ ਹੌਲੀ 10 ਫ਼ੀ ਸਦੀ ਅਤੇ 12 ਫ਼ੀ ਸਦੀ ਹਿੱਸੇਦਾਰੀ ਵੇਚਣ ਲਈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਮਨਜ਼ੂਰੀ ਮਿਲ ਚੁਕੀ ਹੈ। ਇਰਕਾਨ ਇੰਟਰਨੈਸ਼ਨ ਲਿ. ਨੇ ਸਰਕਾਰ ਦੇ 99.1 ਲੱਖ ਸ਼ੇਅਰ ਜਾਂ 10.53 ਫ਼ੀ ਸਦੀ ਤੱਕ ਸਟੇਕ ਵੇਚਣ ਲਈ ਰੈਗੂਲੇਟਰ ਨੂੰ ਡ੍ਰਾਫ਼ਟ ਰੈਡ ਹੇਅਰਿੰਗ ਪ੍ਰਾਸਪੈਕਟਸ ਸੌਂਪ ਦਿਤਾ ਹੈ।
ticket
ਗੋਇਲ ਨੇ ਕਿਹਾ ਕਿ ਵੈਲਿਉਏਸ਼ਨ ਅਤੇ ਟੈਕਸੇਸ਼ਨ ਵਰਗੇ ਮੁੱਦਿਆਂ ਦੇ ਹੱਲ ਤੋਂ ਬਾਅਦ ਦੋ ਹੋਰ ਪੀਐਸਯੂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪ (ਆਈਆਰਟੀਸੀ) ਅਤੇ ਇੰਡੀਅਨ ਰੇਲਵੇ ਫਾਇਨੈਂਸ ਕਾਰਪ ਨੂੰ ਵੀ ਲਿਸਟ ਕਰਾਇਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਗੋਇਲ ਨੇ ਕਿਹਾ ਕਿ ਰੇਲਵੇ ਦੇ ਪ੍ਰਾਇਵੇਟਾਈਜੇਸ਼ਨ ਦੀ ਕੋਈ ਯੋਜਨਾ ਨਹੀਂ ਹੈ।