ਟੈਕ‍ਸ ਸਬੰਧਤ ਕਾਨੂੰਨੀ ਵਿਵਾਦਾਂ 'ਚ ਕਮੀ, 20 ਲੱਖ ਤੋਂ ਘੱਟ ਦੇ ਮਾਮਲੇ ਦੀ ਨਹੀਂ ਹੋਵੇਗੀ ਸੁਣਵਾਈ
Published : Jul 12, 2018, 12:57 pm IST
Updated : Jul 12, 2018, 12:59 pm IST
SHARE ARTICLE
Tax
Tax

ਕੇਂਦਰ ਸਰਕਾਰ ਨੇ ਦੇਸ਼ ਵਿਚ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਬੜਾਵਾ ਦੇਣ ਅਤੇ ਇਨਕਮ ਟੈਕ‍ਸ ਨਾਲ ਜੁਡ਼ੇ ਕਾਨੂੰਨੀ ਵਿਵਾਦ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਬਹੁਤ ਕਦਮ...

ਨਵੀਂ ਦਿੱਲ‍ੀ : ਕੇਂਦਰ ਸਰਕਾਰ ਨੇ ਦੇਸ਼ ਵਿਚ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਬੜਾਵਾ ਦੇਣ ਅਤੇ ਇਨਕਮ ਟੈਕ‍ਸ ਨਾਲ ਜੁਡ਼ੇ ਕਾਨੂੰਨੀ ਵਿਵਾਦ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਬਹੁਤ ਕਦਮ ਚੁੱਕਿਆ ਹੈ। ਇਸ ਦੇ ਤਹਿਤ ਸਰਕਾਰ ਨੇ ਇਨਕਮ ਟੈਕ‍ਸ ਦੇ ਮਾਮਲਿਆਂ ਵਿਚ ਵਿਭਾਗੀ ਅਪੀਲ ਫਾਈਲ ਕਰਨ ਦੀ ਮੌਦਰਿਕ ਸੀਮਾ ਨੂੰ ਵਧਾ ਦਿਤਾ ਹੈ। ਇਸ ਤੋਂ ਘੱਟ ਕੀਮਤ ਵਾਲੇ ਇਨਕਮ ਟੈਕ‍ਸ ਨਾਲ ਜੁਡ਼ੇ ਕਾਨੂੰਨੀ ਵਿਵਾਦ ਵਿਚ ਕਮੀ ਆਵੇਗੀ ਅਤੇ ਇਨਕਮ ਟੈਕ‍ਸ ਵਿਭਾਗ ਜ਼ਿਆਦਾ ਕੀਮਤ ਵਾਲੇ ਕਾਨੂੰਨੀ ਵਿਵਾਦ ਦੇ ਨਿਪਟਾਰੇ ਉਤੇ ਫੋਕਸ ਕਰ ਸਕੇਗਾ। 

TaxTax

ਸੀਬੀਡੀਟੀ ਨਾਲ ਜੁਡ਼ੇ ਟੈਕ‍ਸ ਦੇ ਮਾਮਲਿਆਂ ਵਿਚ ਇਨਕਮ ਟੈਕ‍ਸ ਵਿਭਾਗ ਨੇ ਇਨਕਮ ਟੈਕ‍ਸ ਅਪੀਲੇਟ ਟ੍ਰਿਬ‍ਿਊਨਲ ਯਾਨੀ ITAT ਵਿਚ ਜੋ ਕੇਸ ਫਾਇਲ ਕੀਤੇ ਹਨ ਉਨ੍ਹਾਂ ਵਿਚੋਂ 34 ਫ਼ੀ ਸਦੀ ਕੇਸ ਖਤ‍ਮ ਹੋ ਜਾਣਗੇ। ਉਥੇ ਹੀ ਅਪੀਲ ਲਈ ਮੌਦਰਿਕ ਸੀਮਾ ਵਧਾਏ ਜਾਣ ਨਾਲ ਹਾਈ ਕੋਰਟ ਵਿਚ 48 ਫ਼ੀ ਸਦੀ ਟੈਕ‍ਸ ਵਿਵਾਦ ਦੇ ਕੇਸ ਸਰਕਾਰ ਵਾਪਸ ਲੈ ਲਵੇਗੀ।

TaxTax

ਇਸੇ ਤਰ੍ਹਾਂ ਸੁਪਰੀਮ ਕੋਰਟ ਤੋਂ ਸਰਕਾਰ ਟੈਕ‍ਸ ਵਿਵਾਦ ਦੇ 54 ਫ਼ੀ ਸਦੀ ਕੇਸ ਵਾਪਸ ਲਵੇਗੀ। ਇਸ ਤਰ੍ਹਾਂ ਨਾਲ ਇਨਕਮ ਟੈਕ‍ਸ ਵਿਵਾਦ ਨਾਲ ਜੁਡ਼ੇ ਮਾਮਲੀਆਂ ਵਿੱਚ 41 ਫੀਸਦੀ ਤੱਕ ਕਮੀ ਆਵੇਗੀ। ਹਾਲਾਂਕਿ ਇਹ ਬਦਲਾਅ ਉਨ੍ਹਾਂ ਮਾਮਲਿਆਂ ਵਿਚ ਲਾਗੂ ਨਹੀਂ ਹੋਵੇਗਾ ਜਿਥੇ ਕਾਨੂੰਨ ਦਾ ਵੱਡੇ ਪੈਮਾਨੇ ਉਤੇ ਉਲੰਘਣ ਹੋਇਆ ਹੈ।  

TaxTax

ਇਸੇ ਤਰ੍ਹਾਂ ਨਾਲ ਸੈਂਟਰਲ ਬੋਰਡ ਆਫ਼ ਇਨਡਾਇਰੈਕ‍ਟ ਟੈਕ‍ਸ ਨਾਲ ਜੁਡ਼ੇ ਜੋ ਮਾਮਲੇ CESTAT ਵਿਚ ਫਾਈਲ ਕੀਤੇ ਗਏ ਹਨ ਉਨ੍ਹਾਂ ਵਿਚੋਂ ਸਰਕਾਰ 16 ਫ਼ੀ ਸਦੀ ਮਾਮਲਿਆਂ ਨੂੰ ਵਾਪਸ ਲੈ ਲਵੇਗੀ। ਹਾਈ ਕੋਰਟ ਨਾਲ 22 ਫ਼ੀ ਸਦੀ ਅਤੇ ਸੁਪਰੀਮ ਕੋਰਟ ਨਾਲ ਇਨਡਾਇਰੈਕ‍ਟ ਟੈਕ‍ਸ ਨਾਲ ਜੁਡ਼ੇ ਕਾਨੂੰਨੀ ਵਿਵਾਦ 21 ਫ਼ੀ ਸਦੀ ਮਾਮਲੇ ਸਰਕਾਰ ਵਾਪਸ ਲਵੇਗੀ।  ਇਸ ਤਰ੍ਹਾਂ ਨਾਲ ਵਿਭਾਗ ਦੁਆਰਾ ਅਪੀਲ ਫੋਰਮ ਵਿਚ ਫਾਇਲ ਕੀਤੇ ਗਏ ਕਾਨੂੰਨੀ ਵਿਵਾਦ ਦੇ ਕੁਲ ਮਾਮਲਿਆਂ ਵਿਚ 18 ਫ਼ੀ ਸਦੀ ਦੀ ਕਮੀ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement