
ਕਾਰ ਨਿਰਮਾਤਾ ਕੰਪਨੀ ਹੌਂਡਾ ਕਾਰਜ਼ ਇੰਡੀਆ ਨੇ ਅਪਣੇ ਨਵੇਂ ਮਾਡਲਾਂ ਦੀਆਂ ਕੀਮਤਾਂ ਵਿਚ 10,000 ਰੁਪਏ ਤੋਂ ਲੈ ਕੇ 35,000 ਰੁਪਏ ਤਕ ਦੇ ਵਾਧਾ ਦਾ ਐਲਾਨ ਕੀਤੀ ਹੈ...
ਨਵੀਂ ਦਿੱਲੀ, ਕਾਰ ਨਿਰਮਾਤਾ ਕੰਪਨੀ ਹੌਂਡਾ ਕਾਰਜ਼ ਇੰਡੀਆ ਨੇ ਅਪਣੇ ਨਵੇਂ ਮਾਡਲਾਂ ਦੀਆਂ ਕੀਮਤਾਂ ਵਿਚ 10,000 ਰੁਪਏ ਤੋਂ ਲੈ ਕੇ 35,000 ਰੁਪਏ ਤਕ ਦੇ ਵਾਧਾ ਦਾ ਐਲਾਨ ਕੀਤੀ ਹੈ। ਕੰਪਨੀ ਨੇ ਕਿਹਾ ਕਿ ਵਧੀਆਂ ਕੀਮਤਾਂ 1 ਅਗੱਸਤ ਤੋਂ ਲਾਗੂ ਹੋਣਗੀਆਂ। ਕੰਪਨੀ ਦੇ ਸੀਨੀਅਰ ਉਪ-ਪ੍ਰਧਾਨ (ਵਿਕਰੀ ਤੇ ਵਪਾਰ) ਰਾਜੇਸ਼ ਗੋਇਲ ਦੇ
Honda Cars
ਹਵਾਲੇ ਤੋਂ ਇਕ ਬਿਆਨ ਵਿਚ ਕਿਹਾ ਗਿਆ ਕਿ ਇਨਪੁਟ ਲਾਗਤ 'ਤੇ ਵਧਦੇ ਦਬਾਅ ਕਾਰਨ ਪਿਛਲੇ ਕੁੱਝ ਮਹੀਨਿਆਂ 'ਚ ਉੱਚ ਟੈਕਸ ਵਾਧਾ ਤੇ ਉੱਚ ਮਾਲ ਢੁਆਈ ਦੇ ਪ੍ਰਭਾਵ ਕਾਰਨ ਸਾਨੂੰ ਅਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ 'ਤੇ ਵਿਚਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵਧੀਆਂ ਕੀਮਤਾਂ 1 ਅਗੱਸਤ ਤੋਂ ਲਾਗੂ ਹੋਣਗੀਆਂ। (ਏਜੰਸੀ)