
ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਮੁੜ ਤੋਂ ਲੰਬਾ ਸਮਾਂ ਬਾਂਡ ਨੂੰ ਪ੍ਰਫੁਲਤ ਕਰਨਾ ਚਾਹੁੰਦੇ...
ਨਵੀਂ ਦਿੱਲੀ, ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਮੁੜ ਤੋਂ ਲੰਬਾ ਸਮਾਂ ਬਾਂਡ ਨੂੰ ਪ੍ਰਫੁਲਤ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਰਿਟਾਇਰਡ ਲੋਕਾਂ ਨੂੰ ਸਥਾਈ ਆਮਦਨੀ ਦਾ ਸਰੋਤ ਪ੍ਰਦਾਨ ਕਰਨ ਲਈ ਇਨਫ਼੍ਰਾ ਬਾਂਡ ਨੂੰ ਹੁੰਗਾਰਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਕ ਵੱਡੇ ਬੈਂਕ ਨਾਲ ਗੱਲ ਵੀ ਕੀਤੀ ਹੈ।
ਪੀਊਸ਼ ਗੋਇਲ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ. ਤੇ ਆਈ.ਡੀ.ਬੀ.ਆਈ. ਵਰਗੀਆਂ ਵਿੱਤੀ ਸੰਸਥਾਵਾਂ ਦੇ ਬੈਂਕਾਂ 'ਚ ਬਦਲ ਜਾਣ ਤੋਂ ਬਾਅਦ ਹੁਣ ਮੈਨੂੰ ਲੰਬਾ ਸਮਾਂ ਵਿੱਤੀ ਵਿਵਸਥਾ ਸਬੰਧੀ ਥੋੜ੍ਹੀ ਚਿੰਤਾ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਬੈਂਕ ਅਖੀਰ ਨਿਸ਼ਚਿਤ ਕੂਪਾਨ ਰੇਟ ਵਾਲੇ ਇੰਫਰਾ ਬਾਂਡ ਕਿਉਂ ਨਹੀਂ ਜਾਰੀ ਕਰਦੇ। ਗੋਇਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਿਸ਼ਚਿਤ ਰਿਟਰਨ ਵਾਲੇ ਬਾਂਡ ਨਾਲ ਰਿਟਾਇਰਡ ਲੋਕਾਂ ਨੂੰ ਨਿਯਮਿਤ ਤੌਰ 'ਤੇ ਸਥਾਈ ਕਮਾਈ ਦਾ ਸਰੋਤ ਹਾਸਲ ਹੋਵੇਗਾ।
Piyush Goel
ਪੀਊਸ਼ ਗੋਇਲ ਕੋਲਾ, ਰੇਲਵੇ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਹਨ ਤੇ ਫਿਲਹਾਲ ਉਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਚਾਰਜ ਵੀ ਦਿਤਾ ਗਿਆ ਹੈ। ਉਨ੍ਹਾਂ ਜੀ.ਐਸ.ਟੀ. 'ਤੇ ਕਿਹਾ ਕਿ ਕੁੱਝ ਰਾਜਨੀਤਕ ਪਾਰਟੀਆਂ ਵਲੋਂ ਇਸ ਲਈ ਇਕ ਦਰ ਤੈਅ ਕੀਤੇ ਜਾਣ ਦਾ ਸੁਝਾਅ ਬਿਲਕੁਲ ਚੰਗਾ ਨਹੀਂ ਹੈ। (ਏਜੰਸੀ)