
ਸੇਬੀ ਨੇ ਇਨ੍ਹਾਂ ਵਿਚੋਂ ਚਾਰ ਨੂੰ ਕੁੱਝ ਰਿਆਇਤਾਂ ਦਿਤੀਆਂ ਹਨ
ਨਵੀਂ ਦਿੱਲੀ: ਮਾਰਕੀਟ ਰੈਗੂਲੇਟਰੀ ਸੇਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਦੇ ਕਈ ਚੈਨਲਾਂ 'ਤੇ ਗੁੰਮਰਾਹਕੁੰਨ ਵੀਡੀਉਜ਼ ਪੋਸਟ ਕਰਕੇ ਸ਼ਾਰਪਲਾਈਨ ਬ੍ਰੌਡਕਾਸਟ ਲਿਮਟਡ ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਹੇਰਾਫੇਰੀ ਕਰਨ ਲਈ 9 ਇਕਾਈਆਂ 'ਤੇ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਤੋਂ ਇਨਕਾਰ ਕਰ ਦਿਤਾ ਹੈ।
ਇਹ ਵੀ ਪੜ੍ਹੋ: ਹਰਿਆਣਾ ਵੱਲੋਂ ਸਮਾਂ ਰਹਿੰਦਿਆਂ ਹਾਂਸੀ-ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਕਰਵਾਈ ਜਾਂਦੀ .
ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਮਾਰਚ ਵਿਚ ਮਾਮਲੇ ਦੀ ਮੁੱਢਲੀ ਜਾਂਚ ਦੇ ਆਧਾਰ 'ਤੇ 24 ਇਕਾਈਆਂ ਨੂੰ ਸਟਾਕ ਐਕਸਚੇਂਜ 'ਤੇ ਵਪਾਰ ਕਰਨ ਤੋਂ ਰੋਕ ਦਿਤਾ ਸੀ। ਇਸ ਨੇ ਹੁਣ ਇਨ੍ਹਾਂ ਵਿਚੋਂ ਨੌਂ ਕੰਪਨੀਆਂ 'ਤੇ ਲਗਾਈ ਗਈ ਪਾਬੰਦੀ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ: ਗੁਰਮੀਤ ਸਿੰਘ ਖੁੱਡੀਆਂ
ਸੇਬੀ ਨੇ ਮੰਗਲਵਾਰ ਨੂੰ ਜਾਰੀ ਇਕ ਆਦੇਸ਼ ਵਿਚ ਕਿਹਾ ਕਿ ਇਹ ਇਕਾਈਆਂ ਫ਼ਰਜ਼ੀ ਅਤੇ ਅਣਉਚਿਤ ਵਪਾਰ ਅਭਿਆਸ (ਪੀ.ਐਫ.ਯੂ.ਟੀ.ਪੀ.) ਨਿਯਮਾਂ ਦੇ ਤਹਿਤ ਸ਼ਾਮਲ ਪਾਈਆਂ ਗਈਆਂ ਹਨ ਅਤੇ ਇਸ ਅੰਤਰਿਮ ਆਦੇਸ਼ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹੁਕਮ ਵਿਚ ਜਤਿਨ ਮਨੁਭਾਈ ਸ਼ਾਹ, ਅੰਗਦ ਐਮ ਰਾਠੌੜ, ਹੈਲੀ ਜਤਿਨ ਸ਼ਾਹ, ਦੈਵਿਕ ਜਤਿਨ ਸ਼ਾਹ, ਅਸ਼ੋਕ ਕੁਮਾਰ ਅਗਰਵਾਲ, ਅੰਸ਼ੂ ਅਗਰਵਾਲ, ਅੰਸ਼ੁਲ ਅਗਰਵਾਲ, ਹੇਮੰਤ ਦੁਸਾਦ ਅਤੇ ਅੰਸ਼ੁਲ ਅਗਰਵਾਲ ਕੰਪਨੀ ਐਚਯੂਐਫ ਉਤੇ ਪਾਬੰਦੀ ਬਰਕਰਾਰ ਰੱਖੀ ਗਈ ਹੈ। ਸੇਬੀ ਨੇ ਇਨ੍ਹਾਂ ਵਿਚੋਂ ਚਾਰ ਨੂੰ ਕੁੱਝ ਰਿਆਇਤਾਂ ਦਿਤੀਆਂ ਹਨ।
ਇਹ ਵੀ ਪੜ੍ਹੋ: ਟਮਾਟਰ ਖਪਤਕਾਰਾਂ ਨੂੰ ਰਾਹਤ ਦੇਣ ਦੀ ਤਿਆਰੀ, ਕੇਂਦਰ ਨੇ ਖਰੀਦ ਲਈ ਇਨ੍ਹਾਂ ਏਜੰਸੀਆਂ ਨੂੰ ਦਿਤਾ ਜ਼ਿੰਮਾ
ਸੇਬੀ ਨੇ ਅਪਣੀ ਜਾਂਚ 'ਚ ਪਾਇਆ ਸੀ ਕਿ ਮਈ 2022 ਦੇ ਦੂਜੇ ਪੰਦਰਵਾੜੇ 'ਚ ਸ਼ਾਰਪਲਾਈਨ ਬ੍ਰੌਡਕਾਸਟ ਕੰਪਨੀ ਦੇ ਸ਼ੇਅਰਾਂ ਨੂੰ ਲੈ ਕੇ ਯੂਟਿਊਬ 'ਤੇ ਕੁਝ ਗੁੰਮਰਾਹਕੁੰਨ ਅਤੇ ਗਲਤ ਵੀਡੀਉ ਪੋਸਟ ਕੀਤੇ ਗਏ ਸਨ। ਇਨ੍ਹਾਂ ਵੀਡੀਉਜ਼ ਵਿਚ ਨਿਵੇਸ਼ਕਾਂ ਨੂੰ ਇਸ ਕੰਪਨੀ ਦੇ ਸ਼ੇਅਰਾਂ ਵਿਚ ਨਿਵੇਸ਼ ਕਰਨ ਦੀ ਸਲਾਹ ਦਿਤੀ ਗਈ ਸੀ।