
ਇਸ ਤੋਂ ਇਲਾਵਾ ਹਫ਼ਤਾਵਾਰੀ ਮਿਆਦ ਖ਼ਤਮ ਹੋਣ ਕਾਰਨ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਨਵੀਂ ਦਿੱਲੀ - ਲਗਾਤਾਰ ਅੱਠ ਦਿਨਾਂ ਦੇ ਲਾਭ ਤੋਂ ਬਾਅਦ ਭਾਰਤੀ ਸ਼ੇਅਰ ਬਜ਼ਾਰ ਵਿਚ ਵੀਰਵਾਰ ਨੂੰ ਮੁਨਾਫਾ ਦੇਖਣ ਨੂੰ ਮਿਲਿਆ ਹੈ। ਹਫਤੇ ਦੇ ਚੌਥੇ ਕਾਰੋਬਾਰੀ ਦੇ ਦਿਨ ਸੈਂਸੈਕਸ 200 ਅੰਕ ਡਿੱਗ ਕੇ 43,300 ਅੰਕ ਦੇ ਪੱਧਰ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ਦੀ ਗੱਲ ਕਰੀਏ ਤਾਂ ਇਹ 60 ਅੰਕਾਂ ਦੀ ਗਿਰਾਵਟ ਦੇ ਨਾਲ 11,700 ਅੰਕ ਤੋਂ ਥੱਲੇ ਰਿਹਾ।
Sesex
ਇਸ ਦੌਰਾਨ ਮਹਿੰਦਰਾ, ਸਨ ਫਾਰਮਾ, ਇੰਫੋਸਿਸ ਦੇ ਸ਼ੇਅਰ 'ਚੜ੍ਹਤ ਦੇ ਨਾਲ ਕਾਰੋਬਾਰ ਕਰ ਰਹੇ ਸਨ ਜਦੋਂ ਕਿ ਬੈਂਕਿੰਗ ਸ਼ੇਅਰ ਵਿਚ ਗਿਰਾਵਟ ਦਰਜ ਕੀਤੀ ਗਈ। ਦਰਅਸਲ ਵਿਸ਼ਵ ਪੱਧਰ 'ਤੇ ਸਕਾਰਾਤਮਕ ਸੰਕੇਤਾਂ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਟਾਕ ਮਾਰਕੀਟ ਇੱਕ ਨਵੀਂ ਉੱਚਾਈ' ਤੇ ਸੀ। ਅਜਿਹੀ ਸਥਿਤੀ ਵਿੱਚ, ਨਿਵੇਸ਼ਕ ਹੁਣ ਮੁਨਾਫੇ ਦੀ ਬੁਕਿੰਗ ਵਿੱਚ ਦਿਲਚਸਪੀ ਦਿਖਾ ਰਹੇ ਹਨ।
Nirmala Sitaraman
ਇਸ ਤੋਂ ਇਲਾਵਾ ਹਫ਼ਤਾਵਾਰੀ ਮਿਆਦ ਖ਼ਤਮ ਹੋਣ ਕਾਰਨ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੁਪਹਿਰ 12:30 ਵਜੇ ਪ੍ਰੈਸ ਕਾਨਫਰੰਸ ਕਰਨਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿੱਤ ਮੰਤਰੀ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੇ ਹਨ। ਇਸ ਪੈਕੇਜ ਵਿਚ ਵਿੱਤ ਮੰਤਰੀ ਦਾ ਜ਼ੋਰ ਰੋਜ਼ਗਾਰ ਵਧਾਉਣ 'ਤੇ ਰਹੇਗਾ।