
ਕੋਰੋਨਾ ਦੇ ਦੌਰ ਵਿਚ ਵੀ ਆਈਟੀ ਕੰਪਨੀਆਂ ਦੇਸ਼ ਦੀ ਅਰਥਵਿਵਸਥਾ ਨੂੰ ਲਗਾਤਾਰ ਮਜ਼ਬੂਤ ਕਰ ਰਹੀਆਂ ਹਨ।
ਨਵੀਂ ਦਿੱਲੀ - ਕੋਰੋਨਾ ਦੇ ਦੌਰ ਵਿਚ ਵੀ ਆਈਟੀ ਕੰਪਨੀਆਂ ਦੇਸ਼ ਦੀ ਅਰਥਵਿਵਸਥਾ ਨੂੰ ਲਗਾਤਾਰ ਮਜ਼ਬੂਤ ਕਰ ਰਹੀਆਂ ਹਨ। ਦੇਸ਼ ਦੀ ਪ੍ਰਮੁੱਖ ਸਾਫਟਵੇਅਰ ਕੰਪਨੀ ਇੰਫੋਸਿਸ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ 55,000 ਤੋਂ ਜ਼ਿਆਦਾ ਨਵੇਂ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਜਾਵੇਗਾ। ਆਈਟੀ ਸੈਕਟਰ ਦੀ ਪ੍ਰਮੁੱਖ ਕੰਪਨੀ ਇਨਫੋਸਿਸ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੀਲੰਜਨ ਰਾਏ ਦਾ ਕਹਿਣਾ ਹੈ ਕਿ ਕੰਪਨੀ ਦੇ ਟੈਂਲੇਟ ਪੂਲ ਨੂੰ ਵਧਾਉਣ ਅਤੇ ਸੁਧਾਰਨ ਲਈ ਨਿਵੇਸ਼ ਕਰਨਾ ਕੰਪਨੀ ਦੀ ਤਰਜੀਹ ਰਹੇਗੀ। ਆਪਣੇ ਗਲੋਬਲ ਹਾਇਰਿੰਗ ਪ੍ਰੋਗਰਾਮ ਦੇ ਤਹਿਤ, ਕੰਪਨੀ ਵਿੱਤੀ ਸਾਲ 2021-2022 ਵਿਚ 55,000 ਤੋਂ ਵੱਧ ਭਰਤੀ ਕਰਨ ਜਾ ਰਹੀ ਹੈ।
Infosys
TCS, Infosys ਅਤੇ Wipro ਵਰਗੀਆਂ ਵੱਡੀਆਂ ਕੰਪਨੀਆਂ ਨੇ ਬੁੱਧਵਾਰ ਨੂੰ ਆਪਣੇ ਤਿਮਾਹੀ ਨਤੀਜੇ ਜਾਰੀ ਕੀਤੇ। ਇਹ ਤਿੰਨੋਂ ਕੰਪਨੀਆਂ ਅਕਤੂਬਰ-ਦਸੰਬਰ 2021 ਵਿਚ ਭਾਰੀ ਮੁਨਾਫ਼ੇ ਵਿਚ ਰਹੀਆਂ ਹਨ। ਵਿੱਤੀ ਸਾਲ 2020-21 ਦੀ ਇਸੇ ਮਿਆਦ 'ਚ ਇਨਫੋਸਿਸ ਦਾ ਸ਼ੁੱਧ ਲਾਭ 5,197 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 5,809 ਕਰੋੜ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਟੀਸੀਐਸ ਨੇ ਇਸ ਮਿਆਦ ਵਿਚ 9,769 ਕਰੋੜ ਰੁਪਏ ਅਤੇ ਵਿਪਰੋ ਨੇ 2,970 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਕੀਤਾ ਹੈ।
Infosys
ਇੰਫੋਸਿਸ ਨੇ ਦੱਸਿਆ ਕਿ ਦਸੰਬਰ 2020 ਤੱਕ, ਕੰਪਨੀ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 2,49,312 ਸੀ, ਜੋ ਦਸੰਬਰ 2021 ਵਿਚ ਵੱਧ ਕੇ 2,92,067 ਹੋ ਗਈ। ਕੰਪਨੀ ਦੇ ਕੁੱਲ ਕਰਮਚਾਰੀਆਂ ਵਿਚ ਮਹਿਲਾਂ ਕਰਮਚਾਰੀਆਂ ਦੀ ਸੰਮਖਿਆ 39.6% ਹੈ।
ਇਸੇ ਤਰ੍ਹਾਂ ਟੀਸੀਐਸ ਨੇ ਕਿਹਾ ਕਿ ਉਸ ਦੇ ਕਰਮਚਾਰੀਆਂ ਦੀ ਕੁੱਲ ਗਿਣਤੀ 5,56,986 ਹੋ ਗਈ ਹੈ। ਇਨ੍ਹਾਂ ਵਿੱਚੋਂ ਮਹਿਲਾ ਮੁਲਾਜ਼ਮਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਵਿਪਰੋ ਦੇ ਕੁੱਲ ਕਰਮਚਾਰੀ 2,31,671 ਹੋ ਗਏ ਹਨ। ਇਸ ਤਿਮਾਹੀ ਵਿਚ 41,000 ਤੋਂ ਵੱਧ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਸੀ। TCS ਨੇ ਆਪਣੇ ਸ਼ੇਅਰਧਾਰਕਾਂ ਲਈ 7 ਰੁਪਏ ਪ੍ਰਤੀ ਸ਼ੇਅਰ ਅਤੇ ਵਿਪਰੋ ਨੇ 1 ਰੁਪਏ ਪ੍ਰਤੀ ਸ਼ੇਅਰ ਦੇ ਲਾਭਅੰਸ਼ ਦਾ ਐਲਾਨ ਵੀ ਕੀਤਾ ਹੈ।