ਅਡਾਨੀ ਗਰੁੱਪ ਵਿਚ 5 ਸਰਕਾਰੀ ਬੀਮਾ ਕੰਪਨੀਆਂ ਦਾ 347 ਕਰੋੜ ਰੁਪਏ ਦਾ ਨਿਵੇਸ਼- ਵਿੱਤ ਮੰਤਰਾਲਾ
Published : Feb 13, 2023, 8:10 pm IST
Updated : Feb 13, 2023, 9:12 pm IST
SHARE ARTICLE
Adani Group
Adani Group

ਐੱਲਆਈਸੀ ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ।

 

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਕਿਹਾ ਕਿ ਪੰਜ ਸਰਕਾਰੀ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਨਾਲ ਸਬੰਧਤ ਕੰਪਨੀਆਂ ਵਿਚ ਕੁੱਲ 347.64 ਕਰੋੜ ਰੁਪਏ ਦਾ ਨਿਵੇਸ਼ ਹੈ, ਜੋ ਉਹਨਾਂ (ਬੀਮਾ ਕੰਪਨੀਆਂ) ਦੀ ਕੁੱਲ ਜਾਇਦਾਦ ਦਾ 0.14 ਫੀਸਦੀ ਹੈ। ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਹਨਾਂ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਕੀਤੇ ਗਏ ਨਿਵੇਸ਼ ਜਾਂ ਕਰਜ਼ੇ ਦੇ ਸੰਦਰਭ ਵਿਚ ਸਵਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਹਿੰਡਨਬਰਗ-ਅਡਾਨੀ ਮਾਮਲੇ 'ਚ ਕਮੇਟੀ ਬਣਾਉਣ ਲਈ ਤਿਆਰ ਕੇਂਦਰ, ਅਦਾਲਤ ਨੂੰ ਕਿਹਾ- ਸੀਲਬੰਦ ਲਿਫਾਫੇ 'ਚ ਭੇਜਾਂਗੇ ਨਾਮ 

ਮੰਤਰੀ ਨੇ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ। ਉਹਨਾਂ ਕਿਹਾ ਕਿ ਇਹ ਰਕਮ ਐਲਆਈਸੀ ਦੀ ਕੁੱਲ 41.66 ਲੱਖ ਕਰੋੜ ਰੁਪਏ ਦੀ ਪੂੰਜੀ ਦਾ ਸਿਰਫ਼ 0.975 ਫ਼ੀਸਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement