
ਦੇਸ਼ ਦੀ ਸੱਭ ਤੋਂ ਵੱਡੀ ਸੂਚਨਾ ਤਕਨੀਕੀ (ਆਈਟੀ) ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਛੇ ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਦੇ ਪੱਧਰ ਨੂੰ ਪਾਰ ਕਰ..
ਨਵੀਂ ਦਿੱਲੀ : ਦੇਸ਼ ਦੀ ਸੱਭ ਤੋਂ ਵੱਡੀ ਸੂਚਨਾ ਤਕਨੀਕੀ (ਆਈਟੀ) ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਛੇ ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਦੇ ਪੱਧਰ ਨੂੰ ਪਾਰ ਕਰ ਲਿਆ ਹੈ। ਇਸ ਤਰ੍ਹਾਂ ਨਾਲ ਟੀਸੀਐਸ ਰਿਲਾਇੰਸ ਇੰਡਸਟਰੀਜ਼ ਨੂੰ ਪਿੱਛੇ ਛੱਡ ਕੇ ਫਿਰ ਤੋਂ ਦੇਸ਼ ਦੀ ਸੱਭ ਤੋਂ ਮਹਿੰਗੀ ਕੰਪਨੀ ਬਣ ਗਈ ਹੈ।
reliance industries
ਵੀਰਵਾਰ ਨੂੰ ਕਾਰੋਬਾਰ ਦੀ ਅੰਤ 'ਤੇ ਟੀਸੀਐਸ ਦਾ ਬਾਜ਼ਾਰ ਪੂੰਜੀਕਰਨ 6,00,569.45 ਕਰੋੜ ਰੁਪਏ 'ਤੇ ਰਿਹਾ। ਮੁੰਬਈ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰ 4.04 ਫ਼ੀ ਸਦੀ ਦੇ ਵਾਧੇ ਨਾਲ 3,137.30 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਇਆ।
Tata consultancy services
ਟੀਸੀਐਸ ਦਾ ਬਾਜ਼ਾਰ ਪੂੰਜੀਕਰਨ ਰਿਲਾਇੰਸ ਇੰਡਸਟਰੀਜ਼ ਦੇ 5,87,570.56 ਕਰੋੜ ਰੁਪਏ ਦੀ ਤੁਲਨਾ 'ਚ 12, 998.89 ਕਰੋੜ ਰੁਪਏ ਜ਼ਿਆਦਾ ਰਿਹਾ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਅੱਜ 0.16 ਫ਼ੀ ਸਦੀ ਡਿਗ ਕੇ 927.55 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਏ।
Tata Consultancy services
ਮੁੱਖ ਪੰਜ ਕੰਪਨੀਆਂ 'ਚ ਟੀਸੀਐਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਰਹੀ। ਇਸ ਤੋਂ ਬਾਅਦ 4,99,892.24 ਕਰੋੜ ਰੁਪਏ ਦੇ ਨਾਲ ਐਚਡੀਐਫ਼ਸੀ ਬੈਂਕ ਤੀਜੇ, ਆਈਟੀਸੀ 3,19,752.53 ਕਰੋੜ ਰੁਪਏ ਦੇ ਨਾਲ ਚੌਥੇ ਅਤੇ 3,06,416.93 ਕਰੋੜ ਰੁਪਏ ਦੇ ਨਾਲ ਐਚਡੀਐਫ਼ਸੀ ਪੰਜਵੇਂ ਸਥਾਨ 'ਤੇ ਰਹੇ।