
ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਸਹਿਯੋਗੀਆਂ ਵਿਚਕਾਰ ਤੇਲ ਉਤਪਾਦਨ ਵਿਚ ਕਟੌਤੀ ਨੂੰ ਲੈ ਕੇ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ।
ਨਵੀਂ ਦਿੱਲੀ: ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ (ਆਰਗੇਨਾਇਜ਼ੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼) ਅਤੇ ਸਹਿਯੋਗੀਆਂ ਵਿਚਕਾਰ ਤੇਲ ਉਤਪਾਦਨ ਵਿਚ ਕਟੌਤੀ ਨੂੰ ਲੈ ਕੇ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ। ਇਸ ਸਮਝੌਤੇ ਤੋਂ ਬਾਅਦ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਦੀਆਂ ਮੰਗਾਂ ਵਿਚ ਆਈ ਕਮੀ ਦੇ ਕਾਰਨ ਕੀਮਤ ਨੂੰ ਸਥਿਰ ਰੱਖਣ ਲਈ ਉਤਪਾਦਨ ਵਿਚ 10 ਫੀਸਦੀ ਦੀ ਕਟੌਤੀ ਹੋਵੇਗੀ।
File Photo
ਬੀਤੇ ਦਿਨ ਇਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਸਮਝੌਤੇ ‘ਤੇ ਸਹਿਮਤੀ ਬਣੀ। ਇਸ ਦਾ ਮੁੱਖ ਮਕਸਦ ਕੀਮਤ ਨੂੰ ਸਥਿਰ ਰੱਖਣ ਲਈ ਉਤਪਾਦਨ ਵਿਚ ਵੱਡੀ ਕਟੌਤੀ ਕਰਨਾ ਸੀ। ਓਪੇਕ ਪਲੱਸ ਤੇਲ ਉਤਪਾਦਕਾਂ ਵਿਚ 9 ਅਪ੍ਰੈਲ ਨੂੰ ਕਟੌਤੀ ਨੂੰ ਲੈ ਕੇ ਸਮਝੌਤਾ ਹੋਣਾ ਸੀ ਪਰ ਮੈਕਸਿਕੋ ਉਤਪਾਦਨ ਵਿਚ ਕਟੌਤੀ ਦਾ ਵਿਰੋਧ ਕਰ ਰਿਹਾ ਸੀ।
File Photo
ਓਪੇਕ ਨੇ ਇਸ ਸਮਝੌਤੇ ਦਾ ਐਲਾਨ ਨਹੀਂ ਕੀਤਾ ਹੈ ਪਰ ਇਸ ਨਾਲ ਜੁੜੇ ਕਈ ਦੇਸ਼ਾਂ ਨੇ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਓਪੇਕ ਅਤੇ ਸਹਿਯੋਗੀ ਤੇਲ ਉਤਪਾਦਕ ਦੇਸ਼ ਹਰ ਦਿਨ 90.7 ਲੱਖ ਬੈਰਲ ਦੀ ਕਟੌਤੀ ਤੇਲ ਉਤਪਾਦਨ ਵਿਚ ਕਰਨਗੇ।
File Photo
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੂਵੈਤ ਦੇ ਊਰਜਾ ਮੰਤਰੀ ਡਾਕਟਰ ਖਾਲੀਦ ਅਲੀ ਮੁਹੰਮਦ ਅਲ-ਫਾਦੇਲ ਨੇ ਟਵੀਟ ਕਰ ਕੇ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਅਤੇ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।