'ਇੰਟਰਨੈਟ ਨੂੰ 2022 ਤਕ ਸਭ ਦੀ ਪਹੁੰਚ 'ਚ ਲਿਆਉਣ ਲਈ ਠੋਸ ਰਣਨੀਤੀ 'ਤੇ ਕੰਮ ਕਰ ਰਹੀ ਹੈ ਮੋਦੀ ਸਰਕਾਰ'
Published : Jun 13, 2019, 7:42 pm IST
Updated : Jun 13, 2019, 7:42 pm IST
SHARE ARTICLE
Modi govt pursuing universal Internet by 2022: Ajit Pai
Modi govt pursuing universal Internet by 2022: Ajit Pai

ਪੇਂਡੂ ਖੇਤਰਾਂ ਵਿਚ ਬ੍ਰਾਂਡਿਡ ਨੈੱਟਵਰਕ ਦੇ ਵਿਸਥਾਰ ਨੂੰ ਇਕ ਵੱਡੀ ਚੁਨੌਤੀ ਦਸਿਆ

ਵਾਸ਼ਿੰਗਟਨ : ਭਾਰਤ 2022 ਇੰਟਰਨੈੱਟ ਨੂੰ ਹਰ ਇਕ ਦੀ ਪਹੁੰਚ 'ਚ ਲਿਆਉਣ ਲਈ ਮਜ਼ਬੂਤ ਨੀਤੀਆਂ ਅਪਣਾ ਰਿਹਾ ਹੈ। ਭਾਰਤੀ ਮੂਲ ਦੇ ਸਿਖਰ ਅਮਰੀਕੀ ਅਧਿਕਾਰੀ ਅਜੀਤ ਪਈ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਹਾਲਾਂਕਿ ਉਨ੍ਹਾਂ ਨੇ ਪੇਂਡੂ ਖੇਤਰਾਂ ਵਿਚ ਬ੍ਰਾਂਡਿਡ ਨੈੱਟਵਰਕ ਦੇ ਵਿਸਥਾਰ ਨੂੰ ਇਕ ਵੱਡੀ ਚੁਨੌਤੀ ਦਸਿਆ।

Internet usersInternet users

ਅਮਰੀਕਾ ਦੇ ਫ਼ੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ ਦੇ ਚੇਅਰਮੈਨ ਪਈ ਨੇ ਬੁਧਵਾਰ ਨੂੰ 'ਇੰਡੀਆ ਆਈਡਿਆਜ਼' ਸਿਖਰ ਸੰਮੇਲਨ ਵਿਚ ਕਿਹਾ, ''ਮੈਂ 2022 ਤਕ ਇੰਟਰਨੈੱਟ ਨੂੰ ਹਰੇਕ ਦੀ ਪਹੁੰਚ ਵਿਚ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦੇ ਉਤਸ਼ਾਹੀ ਟੀਚੇ ਦੀ ਸ਼ਲਾਘਾ ਕਰਦਾ ਹਾਂ। ਸਰਕਾਰ 2022 ਤਕ 50 ਫ਼ੀ ਸਦੀ ਘਰਾਂ ਨੂੰ ਫ਼ਿਕਸਡ ਬ੍ਰਾਂਡਬੈਂਡ ਨਾਲ ਜੋੜਣ ਦੇ ਟੀਚੇ 'ਤੇ ਕੰਮ ਕਰ ਰਹੀ ਹੈ।

FCC Chairman Ajit PaiFCC Chairman Ajit Pai

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ 'ਡਿਜੀਟਲ ਇੰਡੀਆ' ਪ੍ਰੋਗਰਾਮ ਤਹਿਤ ਦੇਸ਼ ਵਿਚ ਆਨ ਲਾਈਨ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਇੰਟਰਨੈੱਟ ਸੰਪਰਕ ਵਧਾਉਣ 'ਤੇ ਕੰਮ ਕਰ ਰਹੀ ਹੈ। ਇਸ ਦਾ ਮਕਸਦ ਦੇਸ਼ ਨੂੰ ਡਿਜੀਟਲ ਰੂਪ ਨਾਲ ਸਮਰਥ ਸਮਾਜ ਅਤੇ ਗਿਆਨ ਅਧਾਰਤ ਅਰਥਚਾਰਾ ਬਣਾਉਣਾ ਹੈ। ਪਈ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਸਰਕਾਰ ਠੋਸ ਰਣਨੀਤੀ ਅਪਣਾ ਰਹੀ ਹੈ। ਇਸ ਵਿਚ ਪੇਂਡੂ ਇਲਾਕਿਆਂ 'ਚ ਕਰੀਬ 20 ਲੱਖ ਜਨਤਕ ਵਾਈ-ਫਾਈ ਹਾਟਸਪਾਟ ਲਗਾਉਣਾ ਅਤੇ ਯੂਨੀਵਰਸਲ ਸਰਵਿਸ ਲੇਬੈਂਸੀ ਫ਼ੰਡ ਦੇ ਪੁਨਰਗਠਨ ਅਤੇ ਵਿਸਥਾਰ ਕਰਨ ਵਰਗੇ ਕਦਮ ਸ਼ਾਮਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement