
ਭਾਰਤ 'ਚ ਰਾਤ ਸਮੇਂ 4G ਡਾਉਨਲੋਡ ਸਪੀਡ 4.5 ਗੁਣਾ ਜ਼ਿਆਦਾ ਰਹਿੰਦੀ ਹੈ। ਇਸ ਗੱਲ ਦੀ ਜਾਣਕਾਰੀ ਇੰਟਰਨੈੱਟ ਸਪੀਡ ਟ੍ਰੈਕ ਕਰਨ ਵਾਲੀ ਕੰਪਨੀ 'ਓਪਨ ਸਿਗਨਲ' ਨੇ ਦਿਤੀ ਹੈ। ...
ਨਵੀਂ ਦਿੱਲੀ : ਭਾਰਤ 'ਚ ਰਾਤ ਸਮੇਂ 4G ਡਾਉਨਲੋਡ ਸਪੀਡ 4.5 ਗੁਣਾ ਜ਼ਿਆਦਾ ਰਹਿੰਦੀ ਹੈ। ਇਸ ਗੱਲ ਦੀ ਜਾਣਕਾਰੀ ਇੰਟਰਨੈੱਟ ਸਪੀਡ ਟ੍ਰੈਕ ਕਰਨ ਵਾਲੀ ਕੰਪਨੀ 'ਓਪਨ ਸਿਗਨਲ' ਨੇ ਦਿਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਅੰਕੜੇ 20 ਵੱਡੇ ਭਾਰਤੀ ਸ਼ਹਿਰਾਂ ਦੀ 4G ਡਾਉਨਲੋਡ ਸਪੀਡ 'ਤੇ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਸਾਹਮਣੇ ਆਏ ਹਨ। ਸਵੇਰੇ 4 ਵਜੇ ਇਨ੍ਹਾਂ 20 ਸ਼ਹਿਰਾਂ 'ਚ ਔਸਤਨ ਡਾਉਨਲੋਡ ਸਪੀਡ 16.8Mbps ਤਕ ਹੁੰਦੀ ਹੈ।
Internet Speed
ਇਹ ਰੋਜ਼ਾਨਾ ਔਸਤ 6.5Mbps ਤੋਂ ਕਾਫ਼ੀ ਜ਼ਿਆਦਾ ਹੈ। ਇਸ ਡਾਟਾ ਮੁਤਾਬਿਕ ਰਾਤ 10 ਵਜੇ ਯੂਜ਼ਰ ਨੂੰ ਸਭ ਤੋਂ ਘੱਟ ਇੰਟਰਨੈੱਟ ਸਪੀਡ ਮਿਲਦੀ ਹੈ। ਇਸ ਸਮੇਂ ਇੰਟਰਨੈੱਟ 'ਤੇ ਕਾਫ਼ੀ ਕੰਜੈਸ਼ਨ ਰਹਿੰਦਾ ਹੈ। ਓਪਨ ਸਿਗਨਲ ਦੀ ਰਿਸਰਚ ਮੁਤਾਬਿਕ ਭਾਰਤੀ ਯੂਜ਼ਰ ਦਿਨ ਦੇ ਵੱਖ-ਵੱਖ ਸਮੇਂ ਵੱਖ-ਵੱਖ ਸਪੀਡ ਅਨੁਭਵ ਕਰ ਰਹੇ ਹਨ। ਜਿਸ ਸਮੇਂ ਇੰਟਰਨੈੱਟ 'ਤੇ ਕੰਜੈਸ਼ਨ ਰਹਿੰਦਾ ਹੈ ਇਸ ਸਮੇਂ ਰੋਜ਼ਾਨਾ ਔਸਤ LTE ਡਾਉਨਲੋਡ ਸਪੀਡ 2.8Mbps ਤਕ ਡਿੱਗ ਜਾਂਦੀ ਹੈ।
Internet Speed
ਜੇਕਰ ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਮੁੰਬਈ ਔਸਨ ਡਾਉਨਲੋਡ ਸਪੀਡ 8.1Mbps ਤਕ ਹੁੰਦੀ ਹੈ ਉੱਥੇ ਹੀ ਇਲਾਹਾਬਾਦ 'ਚ 4.0Mbps , ਇੰਦੌਰ 'ਚ 21.6Mbps ਦੀ ਡਾਊਨਲੋਡ ਸਪੀਡ ਹੁੰਦੀ ਹੈ। ਰਾਤ 10 ਵਜੇ ਸਭ ਤੋਂ ਘੱਟ ਤੇ ਸਵੇਰੇ 4 ਵਜੇ ਸਭ ਤੋਂ ਵੱਧ ਹੁੰਦੀ ਹੈ 4G ਡਾਉਨਲੋਡ ਸਪੀਡ ਓਪਨ ਸਿਗਨਲ ਮੁਤਾਬਿਕ ਸਾਰੇ ਸ਼ਹਿਰਾਂ 'ਚ ਡਾਉਨਲੋਡ ਸਪੀਡ ਤੇ ਨਾਲ ਇਕਸਮਾਨ ਰੁਝਾਨ ਦਿਖਾਈ ਦਿੰਦਾ ਹੈ।
Internet
ਇਹ ਦਿਨ ਵੇਲੇ ਘੱਟ ਹੋ ਜਾਂਦੀ ਹੈ ਅਤੇ ਦੇਰ ਰਾਤ 10 ਵਜੇ ਸਭ ਤੋਂ ਘੱਟ ਸਪੀਡ ਤਕ ਪਹੁੰਚ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਮੇਂ ਸਭ ਤੋਂ ਜ਼ਿਆਦਾ ਯੂਜ਼ਰ ਇੰਟਰਨੈੱਟ 'ਤੇ ਵੀਡੀਓ ਦੇਖਣਾ ਜਾਂ ਸੋਸ਼ਲ ਮੀਡੀਆ ਬ੍ਰਾਉਜ਼ ਆਦਿ ਜਿਹੇ ਕੰਮ ਕਰਦੇ ਰਹਿੰਦੇ ਹਨ। ਉੱਥੇ ਹੀ ਸਵੇਰੇ 4 ਵਜੇ ਜ਼ਿਆਦਾਤਰ ਲੋਕ ਸੁੱਤੇ ਹੁੰਦੇ ਹਨ। ਇਸੇ ਲਈ ਇਸ ਸਮੇਂ 4G ਡਾਉਨਲੋਡ ਸਪੀਡ ਜ਼ਿਆਦਾ ਹੁੰਦੀ ਹੈ।
Internet
4G ਡਾਉਨਲੋਡ ਸਪੀਡ ਰੇਂਜ ਵਿਅਸਤ ਸਮੇਂ 2.5Mbps ਤੋਂ 5.6Mbps ਤਕ ਹੁੰਦੀ ਹੈ। ਪਰ ਜਦੋਂ ਲੋਕ ਜ਼ਿਆਦਾ ਇੰਟਰਨੈੱਟ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਹ ਸਪੀਡ 9.9Mbps ਤੋਂ 19.7Mbps ਤਕ ਹੋ ਜਾਂਦੀ ਹੈ। ਰਿਪੋਰਟ 'ਚ ਇਹ ਕਿਹਾ ਗਿਆ ਹੈ ਕਿ ਨੈੱਟਵਰਕ ਕੰਜੈਂਸ਼ਨ ਘੱਟ ਇੰਟਰਨੈੱਟ ਸਪੀਡ ਆਉਣ ਦਾ ਮੁੱਖ ਕਾਰਨ ਹੈ। OpenSignal ਨੇ ਇਕ ਹੋਰ ਗੱਲ ਨੋਟਿਸ ਕੀਤੀ ਹੈ ਕਿ ਯੂਜ਼ਰਜ਼ ਨੂੰ ਰਾਤ ਸਮੇਂ 20Mbps ਤਕ ਦੀ ਸਪੀਡ ਦਿਤੀ ਜਾਂਦੀ ਹੈ।