ਬੰਦ ਹੋਣਗੇ Nikon ਦੇ DSLR ਕੈਮਰੇ, ਕੰਪਨੀ ਨੇ ਕਾਰੋਬਾਰ ਬੰਦ ਕਰਨ ਦਾ ਲਿਆ ਫ਼ੈਸਲਾ
Published : Jul 13, 2022, 7:34 pm IST
Updated : Jul 13, 2022, 7:34 pm IST
SHARE ARTICLE
 Nikon's DSLR cameras will be discontinued, the company decided to close the business
Nikon's DSLR cameras will be discontinued, the company decided to close the business

ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ। 

 

ਮੁੰਬਈ – ਨਿਕੋਨ ਹੁਣ ਸਿੰਗਲ ਲੈੱਨਜ਼ ਰਿਫਲੈਕਸ (SLR) ਕੈਮਰੇ ਦੇ ਕਾਰੋਬਾਰ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਖ਼ਬਰਾਂ ਮੁਤਾਬਿਕ ਨਿਕੋਨ ਹੁਣ  ਮਿਰਰਲੈੱਸ ਕੈਮਰੇ ’ਤੇ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ। ਖ਼ਬਰਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਦੇ ਕੈਮਰੇ ਤੋਂ ਮਿਲ ਰਹੀ ਟੱਕਰ ਤੋਂ ਬਾਅਦ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ।

 Nikon's DSLR cameras will be discontinued, the company decided to close the businessNikon's DSLR cameras will be discontinued, the company decided to close the business

ਦੱਸ ਦਈਏ ਕਿ ਕੈਨਨ ਤੋਂ ਬਾਅਦ ਨਿਕੋਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਐੱਸ.ਐੱਲ.ਆਰ. ਕੈਮਰਾ ਬਣਾਉਣ ਵਾਲੀ ਕੰਪਨੀ ਹੈ। ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ। Nikkei Asia ਦੀ ਇਕ ਰਿਪੋਰਟ ਅਨੁਸਾਰ ਨਿਕੋਨ ਨੇ ਡੀ.ਐੱਸ.ਐੱਲ.ਆਰ. ਬਾਜ਼ਾਰ ’ਚੋਂ ਬਾਹਰ ਜਾਣ ਦਾ ਫੈਸਲਾ ਲਿਆ ਹੈ। ਨਿਕੋਨ ਨੇ 2022 ਤੋਂ ਬਾਅਦ ਹੁਣ ਤਕ ਕੋਈ ਐੱਸ.ਐੱਲ.ਆਰ. ਕੈਮਰਾ ਲਾਂਚ ਨਹੀਂ ਕੀਤਾ। ਕੰਪਨੀ ਨੇ ਆਖਰੀ ਐੱਸ.ਐੱਲ.ਆਰ. ਪ੍ਰੋਡਕਟ ਦੇ ਤੌਰ ’ਤੇ Nikon D6 ਨੂੰ 2020 ’ਚ ਲਾਂਚ ਕੀਤਾ ਸੀ। 

 Nikon's DSLR cameras will be discontinued, the company decided to close the businessNikon's DSLR cameras will be discontinued, the company decided to close the business

ਕੰਪਨੀ ਨੇ ਡਿਜੀਟਲ ਕੈਮਰਾ ਨੂੰ ਬਣਾਉਣਾ ਵੀ ਬੰਦ ਕਰ ਦਿੱਤਾ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਮਿਰਰਲੈੱਸ ਕੈਮਰਿਆਂ ਦੇ ਗਲੋਬਲ ਸ਼ਿਪਮੈਂਟ ਨੇ 2.93 ਮਿਲੀਅਨ ਅਤੇ 2.37 ਮਿਲੀਅਨ ਇਕਾਈਆਂ ਦੇ ਨਾਲ ਐੱਸ.ਐੱਲ.ਆਰ. ਕੈਮਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।  

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement