
ਇਕ ਕਿਲੋ ਚਾਂਦੀ ਦੀ ਕੀਮਤ 0.53 ਫੀਸਦੀ ਡਿੱਗ ਗਈ
ਨਵੀਂ ਦਿੱਲੀ : ਇਸ ਸਮੇਂ ਸੋਨੇ-ਚਾਂਦੀ ਦੀ ਕੀਮਤ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਵਧੀਆ ਮੌਕਾ ਹੈ। ਅੱਜ ਐਮਸੀਐਕਸ 'ਤੇ, ਅਕਤੂਬਰ ਡਿਲੀਵਰੀ ਲਈ ਸੋਨੇ ਦੀ ਕੀਮਤ 0.9 ਫੀਸਦੀ ਡਿੱਗ ਗਈ ਹੈ, ਜਦਕਿ ਇਕ ਕਿਲੋ ਚਾਂਦੀ ਦੀ ਕੀਮਤ 0.53 ਫੀਸਦੀ ਡਿੱਗ ਗਈ ਹੈ।
ਇਹ ਵੀ ਪੜ੍ਹੋ: ਘਰ ਦੇ ਬਾਹਰ ਖੜ੍ਹੇ ਹੋਣ ਤੋਂ ਰੋਕਣ 'ਤੇ ਨਸ਼ੇੜੀ ਨੇ ਦੋਸਤਾਂ ਨਾਲ ਮਿਲ ਕੇ ਪਿਓ-ਪੁੱਤਰਾਂ 'ਤੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
ਕਾਮੈਕਸ 'ਤੇ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਸਵੇਰੇ 10.11 ਵਜੇ ਐਮਸੀਐਕਸ 'ਤੇ ਅਕਤੂਬਰ ਡਿਲੀਵਰੀ ਲਈ ਸੋਨਾ 0.9 ਫੀਸਦੀ ਦੀ ਗਿਰਾਵਟ ਨਾਲ 58,575 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ ਹੀ ਚਾਂਦੀ 0.53 ਫੀਸਦੀ ਦੀ ਗਿਰਾਵਟ ਨਾਲ 71,552 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਜੀ-20 ਸੰਮੇਲਨ 'ਚ ਮਹਿਮਾਨਾਂ ਨੂੰ ਦਿੱਤੀ 'ਇੰਡੀਆ: ਦਿ ਮਦਰ ਆਫ ਡੈਮੋਕਰੇਸੀ' ਕਿਤਾਬ, ਜਾਣੋ ਕਿਉਂ ਹੈ ਖਾਸ
ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ 4 ਮਹੀਨਿਆਂ 'ਚ ਸੋਨੇ ਦੀ ਕੀਮਤ 2,639 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਈ) ਦੇ ਅੰਕੜਿਆਂ ਮੁਤਾਬਕ ਇਸ ਸਾਲ 4 ਮਈ ਨੂੰ ਸੋਨਾ 61,464 ਰੁਪਏ ਦੇ ਰਿਕਾਰਡ ਪੱਧਰ 'ਤੇ ਸੀ, ਜੋ ਮੰਗਲਵਾਰ ਨੂੰ ਡਿੱਗ ਕੇ 59,007 ਰੁਪਏ 'ਤੇ ਆ ਗਿਆ। ਇਸ ਦੌਰਾਨ ਚਾਂਦੀ ਦੀ ਕੀਮਤ 'ਚ 6,152 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਆਈਬੀਜੇਈ ਦੇ ਮੁਤਾਬਕ 5 ਮਈ ਨੂੰ ਚਾਂਦੀ 77,280 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ 'ਤੇ ਸੀ। ਹੁਣ ਇਹ 71,128 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।