ਗ਼ੈਰਕਾਨੂੰਨੀ ਕਾਰੋਬਾਰ ਨੂੰ ਲੈ ਕੇ ਅਮਰੀਕਾ ਨੇ ਚੀਨ ਵਿਰੁਧ ਕੀਤੀ ਸੱਭ ਤੋਂ ਸਖ਼ਤ ਕਾਰਵਾਈ : ਟਰੰਪ
Published : Oct 13, 2018, 6:16 pm IST
Updated : Oct 13, 2018, 6:16 pm IST
SHARE ARTICLE
China And Trump
China And Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਪਾਰ ਵਿਚ ਚੀਨ ਦੇ ਅਣਉਚਿਤ ਸੁਭਾਅ ਨੂੰ ਖ਼ਤਮ ਕਰਾਉਣ ਲਈ ਹੁਣ ਤੱਕ ਦੇ ਸੱਭ ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਪਾਰ ਵਿਚ ਚੀਨ ਦੇ ਅਣਉਚਿਤ ਸੁਭਾਅ ਨੂੰ ਖ਼ਤਮ ਕਰਾਉਣ ਲਈ ਹੁਣ ਤੱਕ ਦੇ ਸੱਭ ਤੋਂ ਸਖਤ ਕਦਮ ਚੁੱਕੇ ਹਨ। ਟਰੰਪ ਇਸ ਸਾਲ ਜੂਨ ਤੋਂ ਚੀਨ ਤੋਂ ਆਉਣ ਵਾਲੇ ਮਾਲ 'ਤੇ ਹੌਲੀ-ਹੌਲੀ ਆਯਾਤ ਡਿਊਟੀ ਵਧਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਸ਼ੁਕਰਵਾਰ ਨੂੰ ਓਹਿਓ ਵਿਚ ਇਕ ਚੋਣ ਰੈਲੀ ਵਿਚ ਕਿਹਾ ਕਿ ਚੀਨ ਦੀ ਅਣਉਚਿਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਅਸੀਂ ਹੁਣ ਤੱਕ ਦੇ ਸੱਭ ਤੋਂ ਸਖਤ ਕਦਮ ਚੁਕੇ ਹਾਂ।

ChinaChina

ਸਰੋਤਿਆਂ ਨੇ ਉਨ੍ਹਾਂ ਦੀ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ। ਟਰੰਪ ਨੇ ਅਪਣੀ ਚੀਨ ਨੀਤੀ ਨੂੰ ਅਪਣੇ ਪ੍ਰਸ਼ਾਸਨ ਦੀ ਸੱਭ ਤੋਂ ਵੱਡੀ ਉਪਲਬਧੀਆਂ ਦੇ ਰੂਪ 'ਚ ਗਿਣਾਇਆ ਅਤੇ ਕਿਹਾ ਕਿ ਇਸ ਤੋਂ ਅਮਰੀਕਾ ਦੀ ਮਾਲੀ ਹਾਲਤ ਨੂੰ ਮਜਬੂਤੀ ਦੇਣ ਅਤੇ ਰੋਜ਼ਗਾਰ ਦੇ ਸਿਰਜਣ ਵਿਚ ਮਦਦ ਮਿਲੀ ਹੈ। ਚੀਨ ਦੇ ਨਾਲ ਦੁਵੱਲਾ ਵਪਾਰ ਵਿਚ ਅਮਰੀਕਾ ਦਾ ਆਯਾਤ ਉਸ ਦੇ ਨਿਰਯਾਤ ਤੋਂ 500 ਅਰਬ ਡਾਲਰ ਦੇ ਮੁਤਾਬਕ ਘੱਟ ਹੈ।

American immigration rulesAmerica

ਟਰੰਪ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਪਾਰ ਲੰਮੇ ਸਮੇਂ ਤੱਕ ਨਹੀਂ ਟਿਕ ਸਕਦਾ। ਉਨ੍ਹਾਂ ਨੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ 250 ਅਰਬ ਡਾਲਰ ਦੇ ਮਾਲ 'ਤੇ 25 ਫ਼ੀ ਸਦੀ ਦਾ ਇਲਾਵਾ ਆਯਾਤ ਡਿਊਟੀ ਲਗਾ ਦਿਤੀ ਹੈ। ਨਾਲ ਹੀ ਅਮਰੀਕਾ ਨੇ ਚੀਨ ਤੋਂ ਪਰਮਾਣੁ ਤਕਨੀਕੀ ਦੇ ਵਪਾਰ 'ਤੇ ਵੀ ਕਈ ਪਾਬੰਦੀ ਲਗਾ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement