
5 ਫਰਵਰੀ, 2021 ਨੂੰ ਸੋਨੇ ਦਾ ਭਾਅ 0.22 ਪ੍ਰਤੀਸ਼ਤ ਯਾਨੀ 112 ਰੁਪਏ ਦੀ ਤੇਜ਼ੀ ਨਾਲ 50,785 ਰੁਪਏ ਪ੍ਰਤੀ 10 ਗ੍ਰਾਮ ਦੇ ਰੁਝਾਨ 'ਤੇ ਪਹੁੰਚ ਗਿਆ।
ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸੋਨੇ ਚਾਂਦੀ ਦੀ ਕੀਮਤਾਂ 'ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀ ਘਰੇਲੂ ਫਿਊਚਰਜ਼ ਮਾਰਕੀਟ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਜਦੋਂਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਪਰ ਅੱਜ ਦੇ ਮੁਤਾਬਿਕ ਸੋਨੇ ਦੀ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ।
ਐਮਸੀਐਕਸ ਦੇ ਐਕਸਚੇਂਜ 'ਤੇ ਦਸੰਬਰ ਫਿਊਚਰਜ਼ ਗੋਲਡ ਦੀਆਂ ਕੀਮਤਾਂ ਸ਼ੁੱਕਰਵਾਰ ਸਵੇਰੇ 0.18 ਪ੍ਰਤੀਸ਼ਤ ਯਾਨੀ ਕਰੀਬ 90 ਰੁਪਏ ਦੀ ਤੇਜ਼ੀ ਨਾਲ 50,690 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰਨ ਲੱਗੀਆਂ। ਇਸ ਤੋਂ ਇਲਾਵਾ 5 ਫਰਵਰੀ, 2021 ਨੂੰ ਸੋਨੇ ਦਾ ਭਾਅ 0.22 ਪ੍ਰਤੀਸ਼ਤ ਯਾਨੀ 112 ਰੁਪਏ ਦੀ ਤੇਜ਼ੀ ਨਾਲ 50,785 ਰੁਪਏ ਪ੍ਰਤੀ 10 ਗ੍ਰਾਮ ਦੇ ਰੁਝਾਨ 'ਤੇ ਪਹੁੰਚ ਗਿਆ।
ਜਾਣੋ ਚਾਂਦੀ ਦੀ ਕੀਮਤ
ਚਾਂਦੀ ਦੀ ਕੀਮਤ ਦੀ ਗੱਲ ਕਰੀਏ ਜੇਕਰ ਤਾਂ ਘਰੇਲੂ ਫਿਊਚਰਜ਼ ਮਾਰਕੀਟ ਨੇ ਸ਼ੁੱਕਰਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਜ਼ਰ ਆਈ। ਐਮਸੀਐਕਸ 'ਤੇ ਸ਼ੁੱਕਰਵਾਰ ਸਵੇਰੇ 9:30 ਵਜੇ ਦਸੰਬਰ ਵਾਅਦਾ ਦੀ ਚਾਂਦੀ ਦੀਆਂ ਕੀਮਤਾਂ 219 ਰੁਪਏ ਦੀ ਗਿਰਾਵਟ ਨਾਲ 62,520 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਕਰਦੀਆਂ ਨਜ਼ਰ ਆਈਆਂ।