ਮੁਸਾਫ਼ਰਾਂ ਦੀ ਅਸੁਵਿਧਾ ਘੱਟ ਕਰਨ ਲਈ ਕੰਪਲੀਮੈਂਟਰੀ ਰੀ-ਸ਼ਡਿਊਲਿੰਗ, ਅਗਲੀ ਉਪਲਬਧ ਉਡਾਣ(ਣਾਂ) ’ਚ ਸੀਟ ਜਾਂ ਪੂਰੇ ਰਿਫੰਡ ਦੀ ਪੇਸ਼ਕਸ਼ ਕੀਤੀ
ਨਵੀਂ ਦਿੱਲੀ : ਏਅਰ ਇੰਡੀਆ ਦੀਆਂ ਦਿੱਲੀ ਤੋਂ ਬਾਲੀ ਜਾਣ ਅਤੇ ਵਾਪਸੀ ਵਾਲੀਆਂ ਉਡਾਣਾਂ (ਕ੍ਰਮਵਾਰ ਏ.ਆਈ. 2145 ਅਤੇ ਏ.ਆਈ. 2146), ਜੋ 13 ਨਵੰਬਰ 2024 ਨੂੰ ਚੱਲਣੀਆਂ ਸਨ, ਨੂੰ ਹਾਲ ਹੀ ’ਚ ਜਵਾਲਾਮੁਖੀ ਫਟਣ ਕਾਰਨ ਪੈਦਾ ਹੋਏ ਖਰਾਬ ਮੌਸਮ ਕਰਕੇ ਰੱਦ ਕਰ ਦਿਤਾ ਗਿਆ ਹੈ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਰਾਹੀਂ ਦਸਿਆ, ‘‘ਇਸ ਅਣਕਿਆਸੀ ਸਥਿਤੀ ਦੇ ਕਾਰਨ ਸਾਡੇ ਗਾਹਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ’ਚ ਕੰਪਲੀਮੈਂਟਰੀ ਰੀ-ਸ਼ਡਿਊਲਿੰਗ, ਅਗਲੀ ਉਪਲਬਧ ਉਡਾਣ(ਣਾਂ) ’ਚ ਸੀਟ ਜਾਂ ਪੂਰਾ ਰਿਫੰਡ ਸ਼ਾਮਲ ਹੈ। ਸਾਡੇ ਮੁਸਾਫ਼ਰਾਂ ਅਤੇ ਚਾਲਕ ਦਲ ਦੀ ਸੁਰੱਖਿਆ ਏਅਰ ਇੰਡੀਆ ਲਈ ਸੱਭ ਤੋਂ ਵੱਡੀ ਤਰਜੀਹ ਹੈ।